Ludhiana ATM online fraud : ਸ਼ਕਤੀਸ਼ਾਲੀ ਅਤੇ ਅਪਡੇਟ ਕਹੀ ਜਾਣ ਵਾਲੀ ਲੁਧਿਆਣਾ ਪੁਲਸ ਵਲੋਂ ਅਜੇ ਤਕ ਕਈ ਸਾਲਾਂ ਪੁਰਾਣੀ ਕਾਰਜਸ਼ੈਲੀ ਰਾਂਹੀ ਕੰਮ ਕਰ ਰਹੀ ਹੈ।ਜਿਸ ਕਰਕੇ ਸਾਈਬਰ ਕ੍ਰਾਈਮ ਅਤੇ ਆਨਲਾਈਨ ਠੱਗੀਆਂ ਵਰਗੇ ਮਾਮਲੇ ਪੁਲਸ ਹੱਲ ਨਹੀਂ ਕਰ ਪਾ ਰਹੀ।ਕਈ ਸਾਲ ਪੁਰਾਣੇ ਮਾਮਲੇ ਹਾਲੇ ਤਕ ਲਟਕਦੇ ਹੋਏ ਨਜ਼ਰ ਆ ਰਹੇ ਹਨ।ਪੁਲਸ ਮੁਲਾਜ਼ਮਾਂ ਵਲੋਂ ਇੱਕ ਹੀ ਐੱਫ.ਆਈ.ਆਰ.’ਚ 18 ਮਾਮਲੇ ਨਿਪਟਾਏ ਜਾ ਰਹੇਂ ਹਨ।ਟ੍ਰੇਂਸਿੰਗ ਸਿਸਟਮ ਵੀ ਨਹੀਂ ਹੈ।ਮੁਜ਼ਰਮ ਵਲੋਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ, ਲੋਕਾਂ ਦੇ ਲੱਖਾਂ ਰੁਪਏ ਠੱਗ ਲਏ ਜਾਂਦੇ ਹਨ, ਪਰ ਪੁਲਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ।
ਲਾਕਡਾਊਨ ਦੌਰਾਨ ਸਿਸਟਮ ਜਿਆਦਾਤਰ ਆਨਲਾਈਨ ਹੋਣ ਕਾਰਨ, ਏ.ਟੀ.ਐੱਮ., ਪੇਮੇਂਟ ਐਪ, ਫਰਜ਼ੀ ਚੈੱਕ, ਏ.ਟੀ.ਐੱਮ. ਕਲੋਨ ਕਰ, ਓ.ਟੀ.ਪੀ. ਭੇਜ ਪੈਸੇ ਕਢਵਾਉਣ ਦੇ ਮਾਮਲੇ ਵੱਧ ਰਹੇ ਹਨ।ਹਾਲਾਂਕਿ ਸੰਸਦ ਮੈਂਬਰ ਪ੍ਰਨੀਤ ਕੌਰ ਵਲੋਂ ਸਾਈਬਰ ਠੱਗੀ ਮਾਮਲੇ ਪੁਲਸ ਨੇ ਇੱਕ ਦਿਨ ‘ਚ ਹੀ ਟ੍ਰੇਸ ਕਰ ਲਿਆ ਸੀ, ਪਰ ਆਮ ਜਨਤਾ ਕੋਲੋਂ ਥਾਣਿਆਂ ਦੇ ਚੱਕਰ ਲਗਵਾਏ ਜਾ ਰਹੇ ਹਨ।
ਅਜਿਹੇ ਮਾਮਲਿਆਂ ਦੀਆਂ ਰੋਜ਼ਾਨਾ 20 ਤੋਂ 30 ਸ਼ਿਕਾਇਤਾਂ ਆ ਰਹੀਆਂ ਹਨ।ਜੋ ਕਿ ਮਹੀਨਿਆਂ ਤਕ ਥਾਣਿਆਂ ਦੇ ਮੇਜ਼ਾਂ ‘ਤੇ ਘੱਟੇ ਦੀਆਂ ਪਰਤਾਂ ਹੇਠ ਆ ਕੇ ਗੁੰਮ ਜਾਂਦੀਆਂ ਹਨ।ਅੰਕੜਿਆਂ ਮੁਤਾਬਕ 40 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਹਰ ਸਾਲ ਪੈਂਡਿੰਗ ਹੀ ਜਾਂਦੀਆਂ ਹਨ।ਹੁਣ ਸਾਈਬਰ ਸੈੱਲ ‘ਚ 15 ਮੁਲਾਜ਼ਮ ਤਾਇਨਾਤ ਹਨ।ਉਨ੍ਹਾਂ ਨਾਲ ਇੱਕ ਐੱਸ.ਐੱਚ.ਓ. ਅਤੇ ਏ.ਸੀ.ਪੀ.ਨੋਡਲ ਅਫਸਰ ਹਨ।