Ludhiana corona positive case: ਲੁਧਿਆਣਾ ‘ਚ ਲਗਾਤਾਰ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਆਮ ਜਨਤਾ ਦੇ ਨਾਲ ਹੁਣ ਇੱਥੇ ਫ੍ਰੰਟ ਲਾਈਨ ‘ਚ ਕੰਮ ਕਰਨ ਵਾਲੇ ਪੁਲਿਸ ਸਮੇਤ ਡਾਕਟਰ ਅਤੇ ਉੱਚ ਅਧਿਕਾਰੀ ਵੀ ਇਸ ਦੀ ਚਪੇਟ ‘ਚ ਆ ਚੁੱਕੇ ਹਨ। ਦੱਸ ਦੇਈਏ ਕਿ ਬੀਤੇ ਦਿਨ ਮੰਗਲਵਾਰ ਨੂੰ ਜ਼ਿਲ੍ਹੇ ‘ਚ ਕੁੱਲ 81 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ , ਜਿਨ੍ਹਾਂ ‘ਚ 3 ਲੋਕ ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਜਦਕਿ 78 ਲੁਧਿਆਣਾ ਦੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਡੀ.ਸੀ ਦਫਤਰ ‘ਚ ਉਸ ਸਮੇਂ ਭਾਜੜਾ ਪੈ ਗਈਆਂ, ਜਦੋਂ ਇੱਥੇ ਏ.ਡੀ.ਸੀ. ਅਮਰਜੀਤ ਸਿੰਘ ਬੈਂਸ, ਐੱਸ.ਡੀ.ਐੱਮ ਖੰਨਾ ਸੰਦੀਪ ਸਿੰਘ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਦਫਤਰ ਦੇ 30 ਅਧਿਕਾਰੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ ਪੂਰੇ ਦਫਤਰ ਨੂੰ ਸੈਨੇਟਾਈਜ਼ ਕਰਨ ਦੇ ਆਦੇਸ਼ ਦਿੱਤੇ ਗਏ।
ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਮਹਾਨਗਰ ‘ਚ ਹੁਣ ਤੱਕ 1182 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। 1128 ਲੋਕਾਂ ਦੀ ਰਿਪੋਰਟ ਹਾਲੇ ਪੈਂਡਿੰਗ ਹੈ ਅਤੇ 167 ਲੋਕਾਂ ਨੂੰ ਕੁਆਰੰਟਾਈਨ ‘ਚ ਭੇਜਿਆ ਗਿਆ ਹੈ।