ludhiana corona positive cases: ਲੁਧਿਆਣਾ ‘ਚ ਖਤਰਨਾਕ ਕੋਰੋਨਾ ਦੀ ਰਫਤਾਰ ਥੰਮਣ ਦਾ ਨਾਂ ਨਹੀਂ ਲੈ ਰਹੀ ਹੈ। ਜੇਕਰ ਇਸ ਮਹਮਾਰੀ ਨੇ ਜ਼ਿਲ੍ਹੇ ‘ਚ ਇੰਝ ਹੀ ਵਿਕਰਾਲ ਰੂਪ ਧਾਰਨ ਕੀਤੀ ਰੱਖਿਆ ਤਾਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲਈ ਵੱਡੀ ਸਮੱਸਿਆ ਵਾਲੀ ਸਥਿਤੀ ਪੈਦਾ ਹੋ ਜਾਵੇਗੀ। ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਮੰਗਲਵਾਰ ਨੂੰ ਲੁਧਿਆਣਾ ‘ਚ 159 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 142 ਜ਼ਿਲ੍ਹੇ ਦੇ ਅਤੇ ਬਾਕੀ 17 ਹੋਰ ਜ਼ਿਲ੍ਹਿਆਂ ਤੋਂ ਹਨ ਜਦਕਿ 6 ਲੋਕਾਂ ਦੀ ਮੌਤ ਹੋਈ ਸੀ। ਦੱਸ ਦੇਈਏ ਕਿ ਮਹਾਨਗਰ ‘ਚ ਹੁਣ ਤੱਕ ਕੋਰੋਨਾ ਦੇ ਪੀੜਤ ਮਾਮਲਿਆਂ ਦੀ ਗਿਣਤੀ 3870 ਤੱਕ ਪਹੁੰਚ ਚੁੱਕੀ ਹੈ ਜਦਕਿ 122 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ 505 ਮਾਮਲੇ ਦੂਜੇ ਜ਼ਿਲ੍ਹਿਆਂ ਦੇ ਹਨ ਅਤੇ ਜਿਨ੍ਹਾਂ ‘ਚੋਂ 51 ਮਰੀਜ਼ ਦਮ ਤੋੜ ਚੁੱਕੇ ਹਨ।
ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਮਹਾਨਗਰ ‘ਚੋਂ 66551 ਸੈਂਪਲ ਲਏ ਗਏ ਗਨ ਜਿਨ੍ਹਾਂ ‘ਚੋਂ 63901 ਸੈਂਪਲਾਂ ਦੀ ਰਿਪੋਰਟ ਮਿਲ ਚੁੱਕੀ ਹੈ। ਇਨ੍ਹਾਂ ‘ਚੋਂ 59526 ਸੈਂਪਲ ਨੈਗੇਟਿਵ ਆਏ ਹਨ। ਜ਼ਿਲ੍ਹੇ ‘ਚੋਂ ਹੁਣ ਤੱਕ 23112 ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚ ਇਕਾਂਵਾਸ ‘ਚ ਰੱਖਿਆ ਗਿਆ ਹੈ ਜਦਕਿ ਮੌਜੂਦਾ ਸਮੇਂ ਦੌਰਾਨ 4450 ਹੋਮ ਆਈਸੋਲੇਸ਼ਨ ‘ਚ ਹਨ।