ludhiana corona positive cases: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਕਾਰਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ, ਜਿਸ ਤਰ੍ਹਾ ਜੁਲਾਈ ਮਹੀਨੇ ਦੇ ਮੁਕਾਬਲੇ ਅਗਸਤ ਮਹੀਨੇ ਦੌਰਾਨ ਕੋਰੋਨਾ ਦੀ ਰਫਤਾਰ ਨੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਹੱਥ-ਪੈਰ ਫੁਲਾ ਦਿੱਤੇ ਹਨ। ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ ਬੀਤੇ ਦਿਨ ਭਾਵ ਐਤਵਾਰ ਨੂੰ ਕੋਰੋਨਾ ਵਾਇਰਸ ਦੇ 246 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚ 224 ਜ਼ਿਲ੍ਹੇ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਤੋਂ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ 10 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਦੱਸ ਦੇਈਏ ਕਿ ਹੁਣ ਮਹਾਨਗਰ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 5032 ਤੱਕ ਪਹੁੰਚ ਚੁੱਕਿਆ ਹੈ, ਜਦਕਿ ਜ਼ਿਲ੍ਹੇ ‘ਚ 168 ਲੋਕਾਂ ਨੇ ਦਮ ਵੀ ਤੋੜ ਦਿੱਤਾ ਹੈ ਅਤੇ ਜ਼ਿਲ੍ਹੇ ‘ਚ ਹੁਣ 1696 ਸਰਗਰਮ ਮਾਮਲੇ ਹਨ।
ਸਿਵਲ ਸਰਜਨ ਡਾਕਟਰ ਰਾਜ਼ੇਸ਼ ਬੱਗਾ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ ਜ਼ਿਲ੍ਹੇ ‘ਚੋਂ 71998 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਨੇ, ਜਿਨ੍ਹਾਂ ‘ਚੋਂ 70579 ਦੀ ਰਿਪੋਰਟ ਮਿਲ ਚੁੱਕੀ ਹਾ, ਜਿਸ ‘ਚੋਂ 64960 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ ‘ਚ 24 ਮਾਰਚ ਨੂੰ ਪਹਿਲਾਂ ਕੋਰੋਨਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਸੀ,, ਤੇ ਮਾਰਚ ਮਹੀਨੇ ਦੌਰਾਨ ਸਿਰਫ 2 ਹੀ ਮਾਮਲੇ ਸਾਹਮਣੇ ਆਏ ਸੀ। ਅਪ੍ਰੈਲ ਮਹੀਨੇ ਦੌਰਾਨ ਗਿਣਤੀ ਵੱਧ ਕੇ 78 ਤੱਕ ਪਹੁੰਚ ਗਈ ਜਦਕਿ ਮਈ ਮਹੀਨੇ ਦੌਰਾਨ ਇਹ ਅੰਕੜਾ 195 ਤੱਕ ਪਹੁੰਚ ਗਿਆ, ਜੂਨ ਮਹੀਨੇ ‘ਚ ਲਾਕਡਾਊਨ ਦੇ ਹਟਾ ਦੇਣ ਤੋਂ ਬਾਅਦ ਮਾਮਲਿਆਂ ‘ਚ ਅਚਾਨਕ ਵਾਧਾ ਦੇਖਣ ਨੂੰ ਮਿਲਿਆ, ਜਿਸ ਕਾਰਨ ਪੀੜਤਾਂ ਦਾ ਅੰਕੜਾ 840 ਤੱਕ ਪਹੁੰਚ ਗਿਆ, ਇਸ ਤੋਂ ਬਾਅਦ ਜੁਲਾਈ ਮਹੀਨੇ ‘ਚ 3246 ਜਦਕਿ ਅਗਸਤ ਮਹੀਨੇ ਦੇ 9 ਦਿਨਾਂ ‘ਚ 1786 ਨਵੇਂ ਮਾਮਲੇ ਸਾਹਮਣੇ ਆਏ, ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ 24 ਮਾਰਚ ਤੋਂ ਹੁਣ ਤੱਕ 139 ਦਿਨਾਂ ਦੌਰਾਨ ਕੋਰੋਨਾ ਪੀੜ੍ਹਤਾਂ ਦਾ ਅੰਕੜਾ 5032 ਤੱਕ ਪਹੁੰਚ ਗਿਆ।
ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ 25268 ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ‘ਚ ਕੁਆਰੰਟਾਈਨ ਕੀਤਾ ਗਿਆ ਸੀ, ਜਦਕਿ ਵਰਤਮਾਨ ਸਮੇਂ ਦੌਰਾਨ 4776 ਲੋਕ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਹਨ।