ludhiana electricity theft powercom: ਦੇਸ਼ ਵਿਆਪੀ ਭਾਵੇਂ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਦੇ ਕਹਿਰ ਕਾਰਨ ਲਾਕਡਾਊਨ ਲੱਗਾ ਹੋਇਆ ਸੀ ਪਰ ਉੱਥੇ ਦੂਜੇ ਪਾਸੇ ਪਾਵਰਕਾਮ ਇੰਫੋਰਸਮੈਂਟ ਟੀਮ ਨੇ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਪੂਰੀ ਸਖਤੀ ਆਪਣਾਈ ਹੋਈ ਸੀ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ‘ਚ ਪਾਵਰਕਾਮ ਇਨਫੋਰਸਮੈਂਟ ਨੇ ਪਿਛਲੇ 6 ਮਹੀਨਿਆਂ ਦੌਰਾਨ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸਖਤ ਕਦਮ ਚੁੱਕਦੇ ਹੋਏ ਜਨਤਾ ‘ਤੇ ਕਰੋੜਾਂ ਰੁਪਏ ਦਾ ਜ਼ੁਰਮਾਨਾ ਲਾਇਆ ਅਤੇ ਇਸ ਦੇ ਨਾਲ ਲਗਭਗ 280 ਸ਼ਿਕਾਇਤਾਂ ਵੀ ਦਰਜ ਕੀਤੀਆਂ।
ਦੱਸਣਯੋਗ ਹੈ ਕਿ ਲਾਕਡਾਊਨ ਦੌਰਾਨ ਪਾਵਰਕਾਰ ਇਨਫੋਰਸਮੈਂਟ ਟੀਮ ਨੇ ਲੁਧਿਆਣਾ ਸਮੇਤ ਗੋਬਿੰਦਗੜ੍ਹ, ਖੰਨਾ, ਫਤਿਹਗੜ੍ਹ ਸਾਹਿਬ ‘ਚ ਕਾਰਵਾਈ ਕੀਤੀ. ਜਿੱਥੇ 6 ਮਹੀਨਿਆਂ ਦੌਰਾਨ 1 ਕਰੋੜ 7 ਲੱਖ 868 ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਅਤੇ ਜਿਸ ‘ਚੋਂ 1 ਕਰੋੜ 5 ਲੱਖ 8 ਹਜ਼ਾਰ 942 ਰੁਪਏ ਦੀ ਵਸੂਲੀ ਵੀ ਕੀਤੀ ਗਈ ਹੈ। ਦੂਜੇ ਪਾਸੇ ਇੰਫੋਰਸਮੈਂਟ ਦੇ ਡਿਪਟੀ ਚੀਫ ਇੰਜੀਨੀਅਰ ਆਰ.ਐੱਸ ਪਨੇਸਰ ਦੱਸਿਆ ਕਿ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਵਿਭਾਗ ਵੱਲੋਂ ਕਾਰਵਾਈ ਜਾਰੀ ਰਹੇਗੀ।
ਬਿਜਲੀ ਚੋਰੀ ਕਰਨ ਦੇ ਅਨੋਖੇ ਤਾਰੀਕੇ- ਪਾਵਰਕਾਮ ਨੇ ਲੋਕਾਂ ਵੱਲੋਂ ਬਿਜਲੀ ਚੋਰੀ ਕਰਨ ਦੇ ਅਪਣਾਏ ਗਏ ਹੱਥਕੰਢਿਆਂ ਨੂੰ ਵੀ ਜਨਤਕ ਕੀਤਾ ਹੈ। ਕਈ ਥਾਵਾਂ ‘ਤੇ ਲੋਕਾਂ ਨੇ ਪਾਣੀ ਦੀ ਪਾਈਪ ਰਾਹੀਂ ਇਕ ਘਰ ਤੋਂ ਦੂਜੇ ਘਰ ਤੱਕ ਬਿਜਲੀ ਦੀ ਤਾਰ ਪਾਈ ਹੋਈ ਸੀ ਅਤੇ ਮੀਟਰ ਨੂੰ ਮੈਗਨੇਟ ਦੀ ਮਦਦ ਨਾਲ ਰੋਕ ਕੇ ਦੂਜੇ ਮਕਾਨਾਂ ‘ਚ ਏ.ਸੀ ਆਦਿ ਚਲਾਏ ਜਾ ਰਹੇ ਸੀ। ਇਕ ਮਕਾਨ ‘ਚ ਬਿਜਲੀ ਦਾ ਮੀਟਰ ਅਗਲੇ ਪਾਸੇ ਲੱਗਾ ਹੋਇਆ ਸੀ ਪਰ ਮਕਾਨ ਮਾਲਕ ਕੇ ਘਰ ਦੇ ਪਿਛਲੇ ਪਾਸਿਓ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ‘ਤੇ ਕੁੰਡੀ ਬਣਾ ਕੇ ਲਾਈ ਹੋਈ ਸੀ। ਇਸ ਤੋਂ ਇਲਾਵਾ ਲੋਕਾਂ ਵੱਲੋਂ ਕਈ ਹੋਰ ਤਰੀਕੇ ਕੁੰਡੀਆਂ ਦੀ ਵਰਤੋਂ ਕਰਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ।