ludhiana married women died: ਲੁਧਿਆਣਾ ‘ਚ ਇਕ ਨਵ-ਵਿਆਹੁਤਾ ਦੀ ਵਿਆਹ ਤੋਂ 8 ਮਹੀਨਿਆਂ ਬਾਅਦ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਕਾਰਨ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਮ੍ਰਿਤਕਾਂ ਦੇ ਪਿਤਾ ਦੇ ਦੱਸਿਆ ਹੈ ਕਿ ਉਸ ਨੇ 8 ਮਹੀਨੇ ਪਹਿਲਾਂ ਹੀ ਆਪਣੀ ਧੀ ਦਾ ਵਿਆਹ ਕੀਤਾ ਸੀ ਪਰ ਕੁਝ ਸਮੇਂ ਬਾਅਦ ਉਸ ਦੇ ਸਹੁਰਾ ਪਰਿਵਾਰ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਸਹੁਰੇ ਘਰ ‘ਚ ਧੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਮ੍ਰਿਤਕਾਂ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਚੇ ਪੁਲਿਸ ਨੇ ਸਹੁਰਾ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਦੱਸਣਯੋਗ ਹੈ ਕਿ ਪਿੰਡ ਗੁੜੇ ਦੇ ਵਸਨੀਕ ਗੁਰਮੁੱਖ ਸਿੰਘ ਨੇ 10 ਅਕਤੂਬਰ 2019 ਨੂੰ ਆਪਣੀ ਧੀ ਬਲਜੀਤ ਕੌਰ ਦਾ ਵਿਆਹ ਨਵਦੀਪ ਸਿੰਘ ਵਾਸੀ ਜਲਾਲਦੀਵਾਲ ਨਾਲ ਕੀਤਾ। ਧੀ ਨੂੰ ਵਿਆਹ ‘ਚ ਸਰਦਾ-ਪੁੱਜਦਾ ਦਾਜ ਵੀ ਦਿੱਤਾ ਗਿਆ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਸਹੁਰਾ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ ਸੀ। ਬੀਤੇ ਦਿਨ ਮ੍ਰਿਤਕ ਧੀ ਦੀ ਮਾਸੀ ਸੱਸ ਨੇ ਫੋਨ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਧੀ ਬੇਹੋਸ਼ ਹੋ ਗਈ, ਜਦੋਂ ਮਾਪੇ ਆਪਣੇ ਧੀ ਦੇ ਘਰ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਦੇ ਪਿਤਾ ਨੇ ਧੀ ਦੇ ਸਹੁਰਿਆਂ ‘ਤੇ ਕਤਲ ਕਰਨ ਦਾ ਸ਼ੱਕ ਜ਼ਾਹਿਰ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।