ਲੁਧਿਆਣਾ ਪੁਲਿਸ ਦੇ ਹੱਥ ਅੱਜ ਇੱਕ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਵੱਲੋ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅੱਜ ਬਾਬਾ ਦੁਹਰਾ ਰੋਡ ਤੇ ਛਾਪੇਮਾਰੀ ਕਰ ਕੇ ਪੁਲਿਸ ਨੇ ਮਨਿੰਦਰਜੀਤ ਸਿੰਘ ਉਰਫ ਸੰਨੀ ਨਾਂ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਿਸ ਕੋਲੋਂ ਤਲਾਸ਼ੀ ਦੇ ਦੌਰਾਨ 1 ਦੇਸੀ ਕੱਟਾ 315 ਬੋਰ 5 ਰੌਂਦ ਅਤੇ ਇੱਕ 32 ਬੋਰ 7 ਜ਼ਿੰਦਾ ਰੋਂਦ ਦੇ ਨਾਲ ਇੱਕ ਏਅਰ ਪਿਸਟਲ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਰਾਏਬਰੇਲੀ ਉੱਤਰ ਪ੍ਰਦੇਸ਼ ਦਾ ਚੁੱਕੀ ਰਹਿਣ ਵਾਲਾ ਹੈ। ਉਸ ਨੇ ਬੰਟੀ ਨਾਮਕ ਵਿਅਕਤੀ ਤੋਂ ਦਿੱਲੀ ਜਾ ਕੇ ਇਹ ਅਸਲਾ ਖਰੀਦਿਆ ਸੀ ਅਤੇ ਇਸ ਅਸਲੇ ਲਈ ਉਸ ਨੇ 20 ਅਦਾ ਹਜਾਰ ਰੁਪਏ ਅਦਾ ਕੀਤੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੀ ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਨ੍ਹਾਂ ਕਿਹਾ ਮੁਲਜ਼ਮ ਤੇ ਪਹਿਲਾਂ ਵੀ ਕ੍ਰਿਮੀਨਲ ਮੁਕੱਦਮੇ ਦਰਜ ਹਨ ਜਿਸ ਵਿੱਚ ਇੱਕ ਮਾਮਲਾ 2013 ਦਾ ਹੈ ਜਿਸ ਵਿੱਚ ਉਸ ਤੇ 302 ਧਾਰਾ ਲੱਗੀ ਹੈ। ਹੁਣ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।