ludhiana upsc raghav ludhian secures 127th rank : ਯੂ.ਪੀ.ਐੱਸ.ਸੀ. ਨੇ ਮੰਗਲਵਾਰ ਨੂੰ ਸਿਵਿਲ ਸੇਵਾ ਦਾ ਨਤੀਜਾ ਐਲਾਨਿਆ ਹੈ।ਜਿਸ ‘ਚੋਂ ਲੁਧਿਆਣਾ ਦੇ ਸਿਵਿਲ ਲਾਇੰਸ ਸਥਿਤ ਗ੍ਰੀਨ ਪਾਰਕ ‘ਚ ਰਹਿਣ ਵਾਲੇ 27 ਸਾਲਾ ਰਾਘਵ ਨੇ ਆਲ ਇੰਡੀਆ 127ਵਾਂ ਰੈਂਕ ਪ੍ਰਾਪਤ ਕੀਤਾ ਕਰਕੇ ਮਾਪਿਆਂ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।ਰਾਘਵ ਨੇ ਸਮਾਰਟ ਸਿਟੀ ਨੂੰ ਆਪਣੀ ਕਾਮਯਾਬੀ ਦਾ ਰਾਜ ਦੱਸਿਆ ਹੈ।ਉਸ ਨੇ ਸਿਵਿਲ ਸਰਵਿਸ ਪਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਦਾ ਸਮਾਰਟ ਸਟੱਡੀ ਕਰਨ।
ਇਸਦੇ ਲਈ ਜਰੂਰੀ ਆਤਮਵਿਸ਼ਵਾਸ਼ ਹੋਣਾ ਚਾਹੀਦਾ ਹੈ।ਵਿਦਿਆਰਥੀਆਂ ਨੂੰ ਟਾਈਮ ਟੇਬਲ ਅਤੇ ਫੋਕਸ ਸਮੇਤ ਤਿਆਰੀ ਕਰੋ।
ਰਾਘਵ ਨੇ ਦੱਸਿਆ ਕਿ ਉਸ ਨੇ ਸਾਲ 2016 ‘ਚ ਸਿਵਿਲ ਸੇਵਾ ਪਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।ਸਾਲ 2017 ‘ਚ ਪਹਿਲੀ ਵਾਰ ਪੇਪਰ ਦਿੱਤਾ ਪਰ ਸਫਲਤਾ ਹਾਸਲ ਨਹੀਂ ਹੋਈ।2018 ‘ਚ ਵੀ ਪਰੀਖਿਆ ਦਿੱਤੀ ਪਰ ਨਾ ਕਾਮਯਾਬ ਰਹੇ।ਦੋ ਵਾਰ ਅਸਫਲ ਹੋਣ ‘ਤੇ ਉਹ ਉਦਾਸ ਹੋ ਗਏ ਪਰ ਉਮੀਦ ਨਹੀਂ ਛੱਡੀ।ਉਨ੍ਹਾਂ ਨੇ ਆਤਮਵਿਸ਼ਵਾਸ਼ ਅਤੇ ਧੀਰਜ ਬਣਾਈ ਰੱਖਿਆ।ਤੀਸਰੀ ਵਾਰ ਦੁਬਾਰਾ ਪਰੀਖਿਆ ਦਿੱਤੀ ਅਤੇ 127ਵਾਂ ਰੈਂਕ ਪ੍ਰਾਪਤ ਕੀਤਾ।ਉਨ੍ਹਾਂ ਨੇ ਪਹਿਲਾਂ ਸਿਲੇਬਸ ‘ਤੇ ਫੋਕਸ ਕੀਤਾ ਫਿਰ ਬਾਕੀ ਦੀਆਂ ਸਾਰੀਆਂ ਪ੍ਰੇਸ਼ਾਨੀਆਂ ‘ਤੇ ਧਿਆਨ ਦਿੱਤਾ।2ਵਾਰ ਅਸਫਲ ਰਹਿਣ ‘ਤੇ ਵੀ ਮਨੋਬਲ ਨਹੀ ਡਿੱਗਣ ਨਹੀਂ ਦਿੱਤਾ।ਰਾਘਵ ਨੇ ਪ੍ਰੀਲਿਮਸ ਦੀ ਪਰੀਖਿਆ ਪਿਛਲੇ ਸਾਲ ਜੂਨ ‘ਚ ਦਿੱਤੀ ਸੀ।ਉਸਦੇ ਬਾਅਦ ਪਿਛਲੇ ਸਾਲ ਸਤੰਬਰ ‘ਚ ਲਿਖਤੀ ਪਰੀਖਿਆ ਦਿੱਤੀ ਸੀ।ਇਸ ਸਾਲ 30 ਜੁਲਾਈ ਨੂੰ ਉਨ੍ਹਾਂ ਦਾ ਇੰਟਰਵਿਊ ਹੋਇਆ ਸੀ।ਆਖਰੀ ਨਤੀਜਾ ਮੰਗਲਵਾਰ ਨੂੰ ਜਾਰੀ ਕੀਤਾ ਗਿਆ। ਰਾਘਵ ਨੇ ਦੱਸਿਆ ਕਿ ਇਸ ਸਾਲ ਪਰੀਖਿਆ ਪਾਸ ਕਰਨ ਦੀ ਪੂਰੀ ਆਸ ਸੀ, ਕਿਉਂਕਿ ਲਿਖਤੀ ਪਰੀਖਿਆ ‘ਚ ਪੂਰਾ ਵਿਸ਼ਵਾਸ਼ ਹੋ ਗਿਆ ਸੀ ਕਿ ਉਸ ਨੂੰ ਸਫਲਤਾ ਜਰੂਰ ਮਿਲੇਗੀ।
ਰਾਘਵ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਆਪਣਾ ਬਿਜ਼ਨੈੱਸ ਹੈ।ਉਹ ਬਿਜ਼ਨੈੱਸ ‘ਚ ਨਹੀਂ ਜਾਣਾ ਚਾਹੁੰਦਾ।ਇਸ ਲਈ ਸਿਵਿਲ ਸੇਵਾ ਪਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ।