ludhiana youth misdeed minor : ਲੁਧਿਆਣਾ ਜਿਲੇ ‘ਚ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਉਤਰ-ਪ੍ਰਦੇਸ਼ ਨਿਵਾਸੀ ਇੱਕ ਨੌਜਵਾਨ ਵਲੋਂ ਨਬਾਲਿਗ ਲੜਕੀ ਨਾਲ ਜਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਪੀੜਤ ਲੜਕੀ ਦੇ ਮੁਹੱਲੇ ‘ਚ ਰਹਿੰਦਾ ਸੀ ਜਿਸ ਕਰਕੇ ਉਸ ਦੀ ਜਾਣ-ਪਛਾਣ ਲੜਕੀ ਨਾਲ ਹੋਈ।ਉਕਤ ਨੌਜਵਾਨ ਲੜਕੀ ਨੂੰ ਬਹਿਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਇੱਕ ਮਕਾਨ ‘ਚ ਲੈ ਗਿਆ ਅਤੇ ਉੱਥੇ ਉਸ ਨੇ ਇਸ ਘਿਨੌਣੀ ਹਰਕਤ ਨੂੰ ਅੰਜ਼ਾਮ ਦਿੱਤਾ।ਉਹ 7ਦਿਨ ਤਕ ਲੜਕੀ ਨਾਲ ਦੁਸ਼ਕਰਮ ਕਰਦਾ ਰਿਹਾ ਅਤੇ ਲੜਕੀ ਨੂੰ ਸੜਕ ‘ਤੇ ਛੱਡ ਕੇ ਫਰਾਰ ਹੋ ਗਿਆ।ਪੀੜਤ ਲੜਕੀ ਨੇ ੍ਫੋਨ ‘ਤੇ ਸਾਰੀ ਘਟਨਾ ਪਰਿਵਾਰਕ ਮੈਂਬਰਾਂ ਨੂੰ ਦੱਸੀ।ਜਿਸ ਦੇ ਆਧਾਰ ‘ਤੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ।ਥਾਣਾ ਟਿੱਬਾ ਪੁਲਸ ਨੇ ਪੀੜਤਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਵਿਰੁੱਧ ਅਗਵਾ ਅਤੇ ਜਬਰ-ਜ਼ਨਾਹ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਦੱਸ ਦੇਈਏ ਕਿ ਏ.ਐੱਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਨਿਊ ਵਿਜੇ ਨਗਰ ਨਿਵਾਸੀ ਵਿਮਲ ਕੁਮਾਰ ਯਾਦਵ ਵਜੋਂ ਹੋਈ ਹੈ।