ludhiana youth return gold : ਕਿਤੇ ਨਾ ਕਿਤੇ ਈਮਾਨਦਾਰੀ ਅੱਜ ਵੀ ਜ਼ਿੰਦਾ ਹੈ।ਬੀਤੇ ਦਿਨ ਸਿਵਿਲ ਲਾਇੰਸ ਫਾਉਂਟੇਨ ਚੌਂਕ ਸਥਿਤ ਐੱਸ.ਬੀ.ਆਈ. ਮੇਨ ਬ੍ਰਾਂਚ ‘ਚ ਪਿਆ ਮਿਲਿਆ ਹੈ।ਉੱਥੋਂ ਦੀ ਗੁਜ਼ਰ ਰਹੇ ਇੱਕ ਨੌਜਵਾਨ ਨੇ 2.50 ਲੱਖ ਰੁਪਏ ਦੇ ਕਰੀਬ ਗਹਿਣਿਆਂ ਨੂੰ ਉਸ ਨੇ ਬੈਂਕ ਮੈਨੇਜਰ ਨੂੰ ਸੌਂਪ ਦਿੱਤਾ।
ਜਾਂਚ ਕਰਨ ‘ਤੇ ਪਤਾ ਲੱਗਾ ਕਿ ਬੈਂਕ ਦਾ ਇੱਕ ਮੁਲਾਜ਼ਮ ਸੋਨੇ ਦੇ ਗਹਿਣੇ ਬੈਂਕ ‘ਚ ਰੱਖਣ ਲਈ ਆਇਆ ਸੀ।ਜਿਵੇਂ ਹੀ ਉਸ ਨੇ ਰੁਮਾਲ ਕੱਢਣ ਲਈ ਹੱਥ ਜੇਬ ‘ਚ ਪਾਇਆ ਤਾਂ ਗਹਿਣੇ ਵੀ ਬਾਹਰ ਡਿੱਗ ਗਏ।ਇਸ ਨੌਜਵਾਨ ਦੀ ਈਮਾਨਦਾਰੀ ਦੇਖ ਕੇ ਹਰ ਕੋਈ ਇਸਦੀ ਪ੍ਰਸ਼ੰਸ਼ਾ ਕਰ ਰਿਹਾ ਹੈ।ਜਾਣਕਾਰੀ ਮੁਤਾਬਕ ਸਤਲੁਜ ਕਲੱਬ ‘ਚ ਸਕਵੈਸ਼ ਕੋਰਟ ਸੰਨੀ ਮੰਗਲਵਾਰ ਦੀ ਦੁਪਹਿਰ ਐੱਸ.ਬੀ.ਆਈ. ਮੇਨ ਬ੍ਰਾਂਚ ‘ਚ ਗਏ ਸੀ।ਬਾਹਰ ਸੜਕ ‘ਤੇ ਸੋਨੇ ਦੀ ਚੇਨ ਅਤੇ ਦੋ ਲਾਕੇਟ ਸਨ।ਸੰਨੀ ਨੇ ਇਸ ਸੋਨੇ ਦੇ ਗਹਿਣੇ ਮਿਲਣ ਦੀ ਜਾਣਕਾਰੀ ਬੈਂਕ ਦੇ ਗੇਟ ‘ਤੇ ਖੜੇ ਗਾਰਡ ਬਲਜੀਤ ਸਿੰਘ ਨੂੰ ਦਿੱਤੀ।ਬਲਜੀਤ ਸਿੰਘ ਨੇ ਇਹ ਸੋਨਾ ਬੈਂਕ ਮੈਨੇਜਰ ਐੱਸ.ਕੇ.ਦਾਸ. ਨੂੰ ਦੇ ਦਿੱਤਾ।ਉਦੋਂ ਪਤਾ ਲੱਗਾ ਕਿ ਇਹ ਸੋਨਾ ਬੈਂਕ ਮੁਲਾਜ਼ਮ ਦੀ ਜੇਬ ‘ਚੋਂ ਹੀ ਰੁਮਾਲ ਕੱਢਦੇ ਸਮੇਂ ਡਿੱਗ ਗਿਆ ਸੀ।ਬੈਂਕ ‘ਚ ਸੋਨਾ ਗਹਿਣੇ ਰੱਖ ਕੇ ਕੋਈ ਵਿਅਕਤੀ ਲੋਨ ਲੈਣ ਲਈ ਆਇਆ ਸੀ।ਉਕਤ ਮੁਲਾਜ਼ਮ ਗਹਿਣਿਆਂ ਦੀ ਵੇਲਉਏਸ਼ਨ ਕਰਵਾ ਕੇ ਆ ਰਿਹਾ ਸੀ ਤਾਂ ਸੋਨਾ ਬਾਹਰ ਹੀ ਡਿੱਗ ਗਿਆ। ਸੋਨੇ ਦੀ ਕੀਮਤ ਕਰੀਬ 2.50 ਲੱਖ ਰੁਪਏ ਦੱਸੀ ਜਾ ਰਹੀ ਹੈ।ਸੰਨੀ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਨੂੰ ਐੱਸ.ਬੀ.ਆਈ. ਦੇ ਡੀ.ਜੀ. ਐੱਮ. ਨੇ ਆਪਣੇ ਦਫਤਰ ਬੁਲਾਇਆ ਹੈ।