ludhiana yuva organization protest: ਲੁਧਿਆਣਾ ਦੇ ਸੱਚਾ ਯਾਦਵ ਵੱਲੋਂ ਅਕਸਰ ਆਪਣੇ ਵੱਖਰੇ ਅੰਦਾਜ਼ ‘ਚ ਪ੍ਰਸ਼ਾਸਨ ਅਤੇ ਸਰਕਾਰਾਂ ਦਾ ਵਿਰੋਧ ਕੀਤਾ ਜਾਂਦਾ ਰਹਿੰਦਾ ਹੈ। ਅੱਜ ਉਹ ਢੋਲ ਨਗਾਰਿਆਂ ਅਤੇ ਬੈਂਡ ਵਾਜਿਆਂ ਦੇ ਨਾਲ ਲੁਧਿਆਣਾ ਦੀ ਲਾਈਫ ਲਾਈਨ ਕਹੇ ਜਾਂਦੇ ‘ਜਗਰਾਓ ਪੁਲ‘ ਤੇ ਪਹੁੰਚੇ, ਜਿੱਥੇ ਪ੍ਰਸ਼ਾਸਨ ਰੇਲਵੇ ਵਿਭਾਗ ਦੇ ਖਿਲਾਫ਼ ਜੰਮ ਕੇ ਆਪਣੀ ਭੜਾਸ ਕੱਢੀ ਅਤੇ ਸਰਕਾਰ ਦੇ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਦੌਰਾਨ ਸੱਚਾ ਯਾਦਵ ਆਪਣੇ ਨਾਲ ਇੱਕ ਕੁੰਭਕਰਨ ਵੀ ਲੈ ਕੇ ਆਏ, ਜੋ ਪ੍ਰਸ਼ਾਸਨ ਰੂਪੀ ਰੂਪ ਧਾਰ ਕੇ ਸੁੱਤੇ ਵਿਖਾਈ ਦਿੱਤੇ।
ਇਸ ਦੌਰਾਨ ਗੌਰਵ ਕੁਮਾਰ ਉਰਫ਼ ਸਚਾ ਯਾਦਵ ਨੇ ਕਿਹਾ ਕਿ ਅੱਜ ਜਗਰਾਓਂ ਪੁਲ ਨੂੰ ਬਣਾਉਂਦੇ 4 ਸਾਲ ਹੋ ਗਏ ਨੇ ਪਰ ਅੱਜ ਤਕ ਇਸ ਦਾ ਕੰਮ ਮੁਕਮੰਲ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਸ਼ਹਿਰ ਦੀ ਲਾਈਫ ਲਾਇਨ ਹੈ ਪਰ ਇਸ ਦੇ ਬਾਵਜੂਦ ਇਸ ਦਾ ਕੰਮ ਅੱਧਾ ਅਧੂਰਾ ਹੈ। ਸੱਚਾ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ, ਰੇਲਵੇ ਵਿਭਾਗ ਅੱਖਾਂ ਮੀਚ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕੇ ਇਸ ਕੁੰਭਕਰਨ ਨੂੰ ਕੋਈ ਵੀ ਜਗਾ ਨਹੀਂ ਪਾ ਰਿਹਾ, ਉਨ੍ਹਾਂ ਕਿਹਾ ਕਿ ਜਗਰਾਓਂ ਪੁਲ ਸ਼ਹਿਰ ਦੇ ਬਾਕੀ ਹਿੱਸਿਆਂ ਨੂੰ ਵੀ ਜੋੜਦਾ ਹੈ। ਦੱਸ ਦੇਈਏ ਕਿ ਜ਼ਿਲ੍ਹਾ ਕਚਹਿਰੀ, ਡੀ.ਐਮ.ਸੀ ਹਸਪਤਾਲ ਜਾਣ ਲਈ ਇਹੀ ਰਸਤਾ ਹੈ, ਜਿੱਥੇ ਰੋਜ਼ਾਨਾ ਟ੍ਰੈਫਿਕ ਜਾਮ ਰਹਿੰਦਾ ਹੈ, ਲੰਬੀਆਂ- ਲੰਬੀਆਂ ਕਤਾਰਾਂ ਲਗਦੀਆਂ ਨੇ। ਉਨ੍ਹਾਂ ਕਿਹਾ ਕਿ ਅੱਜ ਓਹ ਕੁੰਭਕਰਨੀ ਨੀਂਦ ਸੁੱਤੇ ਸਰਕਾਰ ਅਤੇ ਰੇਲਵੇ ਵਿਭਾਗ ਨੂੰ ਜਗਾਉਣ ਆਏ ਹਨ।
ਦੱਸਣਯੋਗ ਹੈ ਕਿ ਜਗਰਾਓ ਪੁਲ ਨੂੰ ਬੰਦ ਹੋਏ ਅੱਜ 4 ਸਾਲ ਪੂਰੇ ਹੋ ਗਏ ਅਤੇ ਹੁਣ ਤੱਕ ਪੁਲ ਦਾ ਨਿਰਮਾਣ ਕੰਮ ਅਧੂਰਾ ਹੀ ਪਿਆ ਹੋਇਆ ਹੈ, ਜਿਸ ਦੇ ਲਈ ਕਦੀ ਰੇਲ ਅਧਿਕਾਰੀਆਂ ਅਤੇ ਕਦੀ ਨਿਗਮ ਅਧਿਕਾਰੀਆਂ ਦੀ ਲਾਪਰਵਾਹੀ ਦੱਸੀ ਜਾਂਦੀ ਹੈ। ਪੁਲ ਦੇ ਅਧੂਰੇ ਪਏ ਕੰਮ ਦੀ ਯੁਵਾ ਸੰਗਠਨ ਵੱਲੋਂ ਅਨੋਖੇ ਢੰਗ ਪ੍ਰਦਰਸ਼ਨ ਕਰਕੇ ਚੌਥੀ ਬਰਸੀ ਮਨਾਈ ਗਈ, ਜਿਸ ਦਾ ਵੱਖ ਵੱਖ ਪਾਰਟੀਆਂ ਵੱਲੋਂ ਆਨਲਾਈਨ ਦੁੱਖ ਵੀ ਜ਼ਾਹਿਰ ਕੀਤਾ ਗਿਆ