mobile phones recovered central jail: ਲੁਧਿਆਣਾ ਦੀ ਕੇਂਦਰੀ ਜੇਲ ਅਪਰਾਧੀਆਂ ਦਾ ਗੜ੍ਹ ਬਣਦੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੀ ਸੈਂਟਰਲ ਜੇਲ ਅਤੇ ਮਹਿਲਾ ਜੇਲ ‘ਚ ਹੋਈ ਚੈਕਿੰਗ ਦੌਰਾਨ ਮਹਿਲਾ ਸਮੇਤ 5 ਹੋਰ ਕੈਦੀਆਂ ਤੋਂ 6 ਮੋਬਾਇਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਥਾਣਾ ਡੀਵੀਜ਼ਨ ਨੰਬਰ 7 ਦੀ ਤਾਜਪੁਰ ਚੌਕੀ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਸਾਲ ਦੌਰਾਨ ਸੈਂਟਰਲ ਜੇਲ ਤੋਂ ਹੁਣ ਤੱਕ 170 ਮੋਬਾਇਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ।
ਏ.ਐੱਸ.ਆਈ ਕਰਨੈਲ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਦੀ ਪਹਿਚਾਣ ਸੈਂਟਰਲ ਜੇਲ ‘ਚ ਬੰਦ ਹਵਾਲਾਤੀ ਕਮਲਦੀਪ ਸਿੰਘ ਪੁੱਤਰ ਨਰਿੰਦਰ ਸਿੰਘ, ਅਜਮਲ ਆਲਮ ਪੁੱਤਰ ਅਜੀਜ ਓਰ ਰਹਿਮਾਨ, ਵਿਪਨ ਕੁਮਾਰ ਪੁੱਤਰ ਸਦਾ ਰਾਮ, ਸ਼ੁਭਮ ਪੁੱਤਰ ਰਾਜ਼ੇਸ਼ ਕੁਮਾਰ ਅਤੇ ਕਿਰਨ ਬਾਲਾ ਪਤਨੀ ਅਮਿਤ ਸ਼ਰਮਾ ਦੇ ਰੂਪ ‘ਚ ਹੋਈ ਹੈ।ਦੱਸਣਯੋਗ ਹੈ ਕਿ ਲੁਧਿਆਣਾ ਦੀ ਸੈਂਟਰਲ ਜੇਲ ‘ਚ ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਹ ਮਾਮਲਾ ਸਾਹਮਣੇ ਆਉਣ ਕਾਰਨ ਪ੍ਰਸ਼ਾਸਨ ਸਵਾਲਾਂ ਦੇ ਘੇਰੇ ‘ਚ ਘਿਰਦਾ ਨਜ਼ਰ ਆ ਰਿਹਾ ਹੈ।