Murder by hitting brick head : ਅੱਜ ਦੇ ਸਮੇਂ ‘ਚ ਲੋਕਾਂ ‘ਚ ਸ਼ਹਿਣਸ਼ਕਤੀ ਦੀ ਬਹੁਤ ਕਮੀ ਆ ਗਈ ਹੈ।ਉਨ੍ਹਾਂ ‘ਚ ਦੁੱਖ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ।ਲੋਕ ਲੜਾਈ ਝਗੜਿਆਂ ਦੌਰਾਨ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ।ਅਜਿਹਾ ਹੀ ਇੱਕ ਮਾਮਲਾ ਖੰਨਾ ਦੇ ਭਗਤ ਸਿੰਘ ਨਗਰ ‘ਚ ਇਲਾਕੇ ‘ਚ ਇੱਕ ਪ੍ਰਵਾਸੀ ਮਜ਼ਦੂਰ ਨੂੰ ਉਸ ਦੇ ਹੀ ਗੁਆਂਢੀ ਵਲੋਂ ਸਿਰ ‘ਚ ਇੱਟ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਖੰਨਾ ਦੇ ਸਿਵਿਲ ਹਸਪਤਾਲ ‘ਚ ਭੇਜ ਦਿੱਤਾ ਗਿਆ
।ਪੁਲਸ ਨੂੰ ਮ੍ਰਿਤਕ ਦੇ ਸਾਲੇ ਪਵਨ ਕੁਮਾਰ ਨੇ ਦੱਸਿਆ ਕਿ ਅਤੇ ਮ੍ਰਿਤਕ ਦੋਵੇਂ ਲੇਬਰ ਦਾ ਕੰਮ ਦਾ ਕਰਦੇ ਸਨ ।ਅੱਜ ਲਲਹੇੜੀ ਰੋਡ ਚੌਕ ‘ਚ ਰੋਜ਼ਾਨਾ ਦੀ ਤਰ੍ਹਾਂ ਕੰਮ ਦੀ ਖੋਜ ‘ਚ ਘਰੋਂ ਨਿਕਲੇ ਸਨ, ਪਰ ਕੰਮ ਨਾ ਮਿਲਣ ਕਾਰਨ ਅਸੀਂ ਦੋਵੇਂ ਘਰ ਵਾਪਸ ਆ ਰਹੇ ਸੀ।ਦਮੋਦਰ ਮੰਡਲ ਮੇਰੇ ਤੋਂ ਅੱਗੇ ਪੈਦਲ ਜਾ ਰਿਹਾ ਸੀ ਅਤੇ ਉਹ ਪਿਛੇ ਜਾ ਰਿਹਾ ਸੀ।ਇਸ ਦੌਰਾਨ ਅਨਿਲ ਕੁਮਾਰ ਆਇਆ ਉਸ ਨੇ ਜਾ ਰਹੇ ਦਮੋਦਰ ਦੇ ਸਿਰ ‘ਚ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।ਅਨਿਲ ਕੁਮਾਰ ਦੇ ਸਿਰ ‘ਚ ਡੂੰਘੀ ਸੱਟ ਵੱਜਣ ਕਾਰਨ ਉਸਦੀ ਮੌਕੇ ‘ਤੇ ਮੌਤ ਹੋ ਗਈ।ਅਨਿਲ ਕੁਮਾਰ ਮੌਕੇ ਤੋਂ ਫਰਾਰ ਹੋਣ ‘ਚ ਸਫਲ ਹੋ ਗਿਆ।ਪਵਨ ਕੁਮਾਰ ਨੇ ਦੱਸਿਆ ਕਿ ਦਮੋਦਰ ਮੰਡਲ ਦੇ ਕਮਰੇ ‘ਚੋਂ ਅਨਿਲ ਕੁਮਾਰ ਨੇ ਉਸਦਾ ਰਾਸ਼ਨ ਚੋਰੀ ਕੀਤਾ ਸੀ ਅਤੇ ਉਸ ਨੂੰ ਧਮਕੀ ਦਿੱਤੀ ਸੀ।ਦੱਸਣਯੋਗ ਹੈ ਕਿ ਉਕਤ ਮ੍ਰਿਤਕ ਦੀ ਪਛਾਣ ਦਮੋਦਰ ਮੰਡਲ ਵਜੋਂ ਹੋਈ ਹੈ।ਐੱਸ.ਐੱਚ.ਓ. ਨੇ ਦੱਸਿਆ ਕਿ ਕਥਿਤ ਦੋਸ਼ੀ ਅਨਿਲ ਕੁਮਾਰ ਦੇ ਵਿਰੁੱਧ ਧਾਰਾ 302, 341 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ।