New Cases Corona Police Office: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਆਮ ਜਨਤਾ ਦੇ ਨਾਲ ਪੁਲਿਸ ਵਿਭਾਗ ‘ਤੇ ਵੀ ਛਾਇਆ ਹੋਇਆ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਦੇ 4 ਕਰਮਚਾਰੀਆਂ ਕੋਰੋਨਾ ਪੀੜਤ ਮਿਲਣ ਤੋਂ ਬਾਅਦ ਹੁਣ ਇੱਥੇ ਜਨਤਕ ਕੰਮ 13 ਅਗਸਤ ਤੱਕ ਬੰਦ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਹੁਣ ਤੱਕ ਲੁਧਿਆਣਾ ਪੁਲਿਸ ਦੇ 221 ਪੁਲਿਸ ਕਰਮਚਾਰੀ ਕੋਰੋਨਾ ਪੀੜਤ ਪਾਏ ਗਏ ਹਨ, ਜਿਨ੍ਹਾਂ ‘ਚੋਂ 163 ਮੌਜੂਦਾ ਸਮੇਂ ਪੀੜਤ ਹਨ।
ਦੱਸਣਯੋਗ ਹੈ ਕਿ ਲੁਧਿਆਣਾ ਦੇ 5 ਪੁਲਿਸ ਸਟੇਸ਼ਨਾਂ ਦੇ ਐੱਸ.ਐੱਚ.ਓ ਜੋ ਕਿ ਡੀਵੀਜ਼ਨ ਨੰਬਰ 3, ਡੀਵੀਜ਼ਨ ਨੰਬਰ 4, ਡੀਵੀਜ਼ਨ ਨੰਬਰ 6, ਲਾਡੋਵਾਲ ਅਤੇ ਦੁੱਗਰੀ ਆਦਿ ਤੋਂ ਹਨ, ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਜਨਤਾ ਆਪਣੀਆਂ ਸ਼ਿਕਾਇਤਾਂ cp.ldh.police@punjab.gov.in ‘ਤੇ ਈਮੇਲ ਕਰ ਸਕਦੀ ਹੈ ਜਾਂ ਐਮਰਜੈਂਸੀ ਲਈ 112 ਡਾਇਲ ਕਰ ਸਕਦੀ ਹੈ.
ਇਸ ਤੋਂ ਇਲਾਵਾ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਉਣ ਵਾਲੇ 3 ਦਿਨਾਂ ਤੱਕ ਪੁਲਿਸ ਸਟੇਸ਼ਨ ਨਾ ਜਾਣ ਕਿਉਂਕਿ 3 ਦਿਨਾਂ ਲਈ ਜਨਤਕ ਕੰਮ ਬੰਦ ਕਰ ਦਿੱਤੇ ਗਏ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਲੁਧਿਆਣਾ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 5032 ਤੱਕ ਪਹੁੰਚ ਚੁੱਕਿਆ ਹੈ ਜਦਕਿ 168 ਮਰੀਜ਼ ਦਮ ਵੀ ਤੋੜ ਚੁੱਕੇ ਹਨ।