october maximum temperature 2-3 degrees: ਮੌਸਮ ਇਸ ਵਾਰ ਕਈ ਤਬਦੀਲੀਆਂ ਤੋਂ ਗੁਜ਼ਰ ਰਿਹਾ ਹੈ।ਅਕਤੂਬਰ ਦੇ ਇਸ ਮਹੀਨੇ ‘ਚ ਰਾਤਾਂ ਇਸ ਸਮਾਂ ਠੰਡੀਆਂ ਹੋਣ ਲੱਗੀਆਂ ਹਨ।ਪਰ ਦਿਨ ਅਜੇ ਵੀ ਖੁਸ਼ਕ ਰਹਿਣ ਨਾਲ ਲਗਾਤਾਰ ਤਪ ਰਹੇ ਹਨ।ਮੌਸਮ ਵਿਭਾਗ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਅਕਤੂਬਰ ‘ਚ ਪਿਛਲੇ 10 ਸਾਲਾਂ ਦੌਰਾਨ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਲਗਾਤਾਰ 16 ਦਿਨ ਵੱਧ ਤਾਪਮਾਨ ਸਧਾਰਨ ਤੋਂ 2-3 ਡਿਗਰੀ ਦੀ ਵਾਧਾ ਹੋਇਆ ਹੈ
।ਜਦੋਂਕਿ ਨਿਊਨਤਮ ਤਾਪਮਾਨ ਸਧਾਰਨ ਪਹੁੰਚ ਚੁੱਕਾ ਹੈ।ਇਸ ਤਰਾਂ ਸਰਦ-ਗਰਮ ਮੌਸਮ ਨਾਲ ਲੋਕਾਂ ਦੀ ਸਿਹਤ ‘ਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ।ਦਿਨ ‘ਚ ਵੱਧ ਤੋਂ ਵੱਧ ਤਾਪਮਾਨ ਇਸ ਸਮੇਂ 35-36 ਡਿਗਰੀ ਤੱਕ ਚੱਲ ਰਿਹਾ ਹੈ।ਜਦੋਂਕਿ ਸਾਧਾਰਨ 33ਡਿਗਰੀ ਰਹਿੰਦਾ ਹੈ।ਦੂਜੇ ਪਾਸੇ ਨਿਊਨਤਮ ਤਾਪਮਾਨ 16-17 ਡਿਗਰੀ ਤੱਕ ਪਹੁੰਚ ਚੁੱਕਾ ਹੈ।ਜਾਣਕਾਰੀ ਮੁਤਾਬਕ ਅਗਲੇ 10 ਦਿਨਾਂ ਬਾਅਦ ਨਿਊਨਤਮ ਤਾਪਮਾਨ ‘ਚ ਹੋਰ ਗਿਰਾਵਟ ਆਉਣ ਵਾਲੀ ਹੈ, ਜੋ 11 ਤੋਂ 13 ਡਿਗਰੀ ਵਿਚਕਾਰ ਰਿਕਾਰਡ ਹੋਵੇਗਾ।