paint businessman store godown sealed: ਜ਼ਹਿਰੀਲੀ ਸ਼ਰਾਬ ਮਾਮਲੇ ਸਬੰਧੀ ਲੁਧਿਆਣਾ ‘ਚੋਂ ਗ੍ਰਿਫਤਾਰ ਕੀਤੇ ਗਏ ਪੇਂਟ ਵਪਾਰੀ ਰਾਜੀਵ ਜੋਸ਼ੀ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਪੇਂਟ ਸਟੋਰ ਅਤੇ ਉਸ ਦੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਦਿਨ ਅੰਮ੍ਰਿਤਸਰ ਅਤੇ ਤਰਨਤਾਰਨ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਚ ਲੁਧਿਆਣਾ ਦੇ ਪੇਂਟ ਵਪਾਰੀ ਰਾਜੀਵ ਜੋਸ਼ੀ ਨੇ ਵੀ ਅਲਕੋਹਲ ਦੇ 3 ਡਰੰਮ ਸਪਲਾਈ ਕੀਤੇ ਸੀ, ਜੋ ਕਿ ਮੋਗਾ ਤੋਂ ਬਟਾਲਾ ਪਹੁੰਚੇ ਸੀ। ਇਸ ਦੋਸ਼ ‘ਚ ਪੁਲਿਸ ਨੇ ਰਾਜੀਵ ਜੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਦੋਸ਼ੀ ਰਾਜੀਵ ਜੋਸ਼ੀ ਨੇ ਆਪਣੀ ਗਲਤੀ ਸਵੀਕਰ ਕਰ ਲਈ ਹੈ। ਉਸ ਨੇ ਦੱਸਿਆ ਹੈ ਕਿ ਮਿਥਾਇਲ ਅਲਕੋਹਲ ਮੋਗਾ ਦੇ ਰਵਿੰਦਰ ਆਨੰਦ ਦੇ ਭਤੀਜੇ ਪ੍ਰਭਦੀਪ ਸਿੰਘ ਨੂੰ ਸਪਲਾਈ ਕੀਤਾ ਸੀ ਅਤੇ ਉਸ ਨੇ ਅੱਗੇ ਅਵਤਾਰ ਸਿੰਘ ਨਾਲ ਸੰਪਰਕ ਕੀਤਾ ਸੀ। ਪੁਲਿਸ ਨੇ ਉਸ ਦੇ ਕਬੂਲਨਾਮੇ ਤੋਂ ਬਾਅਦ ਸਟੋਰ ਅਤੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਹਾਲੇ ਇਸ ਮਾਮਲੇ ‘ਚ ਹੋਰ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਸੂਬੇ ਭਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਜ਼ਿਆਦਾ ਲੋਕ ਦਮ ਤੋੜ ਚੁੱਕੇ ਹਨ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ ਮੌਤਾ ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਬਟਾਲਾ ‘ਚ ਹੋਈਆਂ ਹਨ।