parents protest private school ਲੁਧਿਆਣਾ, (ਤਰਸੇਮ ਭਾਰਦਵਾਜ)-ਕੋਰੋਨਾ ਮਹਾਂਮਾਰੀ ਲਾਕਡਾਊਨ ਦੇ ਚਲਦਿਆਂ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਹਨ।ਜਿਸਦੇ ਚਲਦਿਆਂ ਨਿੱਜੀ ਸਕੂਲਾਂ ਵਾਲੇ ਫੀਸਾਂ ਸੰਬੰਧੀ ਮਾਪਿਆਂ ਨਾਲ ਜ਼ਿਆਦਤੀ ਕਰ ਰਹੇ ਹਨ।ਜਿਸਦੇ ਮੱਦੇਨਜ਼ਰ ਨਿੱਜੀ ਸਕੂਲਾਂ ਵਿਰੁੱਧ ਮਾਪੇ ਅਤੇ ਐਸੋਸੀਏਸ਼ਨ ਮੁੜ ਇਕੱਤਰ ਹੋਏ ਹਨ।ਲੁਧਿਆਣਾ ਨਿੱਜੀ ਸਕੂਲ ਵਿਰੁੱਧ ਅੱਜ ਮੁੜ ਤੋਂ ਮਾਪੇ ਅਤੇ ਐਸੋਸੀਏਸ਼ਨ ਵਲੋਂ ਧਰਨੇ ਪ੍ਰਦਰਸ਼ਨ ਕੀਤਾ ਗਿਆ।
ਮਾਪਿਆਂ ਨੇ ਕਿਹਾ ਕਿ ਹਾਈ ਕੋਰਟ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਸਕੂਲ ਆਪਣੇ ਖਰਚਿਆਂ ਮੁਤਾਬਕ ਫੀਸਾਂ ਲੈਣ ਪਰ ਸਕੂਲ ਮਾਪਿਆਂ ਨਾਲ ਕੋਈ ਵੀ ਗੱਲ ਨਹੀਂ ਕਰ ਰਹੇ ਸਗੋਂ ਪੂਰੀ ਫੀਸ ਮੰਗ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਸਕੂਲਾਂ ਨੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।ਮਾਪਿਆਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਾਰਿਆਂ ਦੇ ਕੰਮ ਠੱਪ ਹੋ ਚੁੱਕੇ ਹਨ ਅਤੇ ਸਭ ਕੁਝ ਪਹਿਲਾਂ ਵਰਗਾ ਨਹੀਂ ਰਿਹਾ।ਇਸ ਲਈ ਸਕੂਲਾਂ ਨੂੰ ਫੀਸਾਂ ‘ਚ ਰਿਆਇਤ ਦੇਣੀ ਚਾਹੀਦੀ ਹੈ।ਰਜਿਸਟਰ ਸੰਸਥਾ ਦੇ ਮੁਖੀ ਪੁਨੀਤ ਬਾਂਸਲ ਅਤੇ ਧਰਨਾ ਪ੍ਰਦਰਸ਼ਨ ਕਰਨ ਪਹੁੰਚੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਕਾਰ ਠੱਪ ਹੈ, ਉਹ ਸਕੂਲਾਂ ਨਾਲ 8-10 ਸਾਲਾਂ ਤੋਂ ਜੁੜੇ ਹੋਏ ਹਨ ਪਰ ਜਦੋਂ ਹੁਣ ਹਾਲਾਤ ਖਰਾਬ ਹੋਏ ਹਨ ਤਾਂ ਸਕੂਲ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ ਹਨ, ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਬੰਦ ਹੈ ਅਤੇ ਸਕੂਲਾਂ ਦੇ ਖਰਚੇ ਵੀ ਬਹੁਤ ਘਟੇ ਹਨ ਜਿਸ ਕਰਕੇ ਉਨ੍ਹਾਂ ਨੂੰ ਵੀ ਕੋਈ ਰਿਆਇਤ ਮਿਲਣੀ ਚਾਹੀਦੀ ਹੈ।ਮਾਪਿਆਂ ਨੇ ਕਿਹਾ ਕਿ ਹਾਈਕੋਰਟ ਨੇ ਕਿਹਾ ਕਿ ਸਕੂਲ ਵਾਧੂ ਫੀਸਾਂ ਨੇ ਲਵੇ ਸਿਰਫ ਖਰਚਿਆਂ ਮੁਤਾਬਕ ਹੀ ਫੀਸਾਂ ਲਈਆਂ ਜਾਣ।ਮਾਪਿਆਂ ਨੇ ਕਿਹਾ ਸਕੂਲ ਉਨ੍ਹਾਂ ਨੂੰ ਪੂਰੀ ਫੀਸਾਂ ਦੇਣ ਲਈ ਮਜ਼ਬੂਰ ਕਰ ਰਹੇ ਹਨ।ਪ੍ਰਸ਼ਾਸ਼ਨ ਤਕ ਕਈ ਵਾਰ ਗੁਹਾਰ ਲਾਉਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਰਿਆਇਤ ਨਹੀਂ ਮਿਲ ਰਹੀ।ਉਨ੍ਹਾਂ ਨੇ ਕਿਹਾ ਕਿ ਸਕੂਲਾਂ ਨੂੰ ਮਾਪਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।