PAU notification fee entrance exam: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਵੱਲੋਂ ਸੈਸ਼ਨ 2020-21 ਦੇ ਲਈ ਐਂਟਰੈਂਸ ਪ੍ਰੀਖਿਆ ਦੀਆਂ ਤਾਰੀਕਾਂ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਪਹਿਲਾਂ ਮੈਰਿਟ ਦੇ ਰਾਹੀਂ ਐਲਾਨ ਤੋਂ ਬਾਅਦ ਯੂਨੀਵਰਸਿਟੀ ਦੁਆਰਾ ਨਵੇਂ ਐਪਲੀਕੇਂਟਸ ਨੂੰ ਫੀਸ ‘ਚ ਰਾਹਤ ਦਿੱਤੀ ਗਈ ਸੀ। ਸਰਕਾਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਯੂਨੀਵਰਸਿਟੀ ਦੁਆਰਾ ਐਂਟਰੈਂਸ ਦੇ ਰਾਹੀਂ ਹੀ ਅੰਡਰ ਗ੍ਰੈਜੂਏਟ ਕਲਾਸਾਂ ‘ਚ ਦਾਖਲਾ ਲੈਣ ਦਾ ਫੈਸਲਾ ਲਿਆ, ਜਿਸ ਨੂੰ ਦੇਖਦੇ ਹੋਏ ਨਵੇਂ ਐਪਲੀਕੇਂਟਸ ਨੂੰ ਫੀਸ ‘ਚ ਰਾਹਤ ਦਿੱਤੀ ਗਈ ਸੀ। ਉਨ੍ਹਾਂ ਬਾਕੀ ਰਹਿੰਦੀ ਫੀਸ ਭਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਪੀ.ਏ.ਯੂ ਦੁਆਰਾ ਐਪਟੀਟਿਊਡ ਐਗਰੀਕਲਚਰਲ ਟੈਸਟ (ਏ.ਏ.ਟੀ) 31 ਅਗਸਤ 2020 ਨੂੰ ਲੈਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਕਾਮਨ ਐਂਟਰੈਂਸ ਟੈਸਟ 15 ਸਤੰਬਰ ਨੂੰ ਲਿਆ ਜਾਵੇਗਾ। ਆਨਲਾਈਨ ਫਾਰਮ ਭਰਨ ਵਾਲੇ ਵਿਦਿਆਰਥੀਆਂ ਨੂੰ ਪੈਂਡਿੰਗ ਰਹਿੰਦੀ 3520 ਰੁਪਏ 25 ਅਗਸਤ ਤੱਕ ਭਰਨ ਲਈ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਆਫਲਾਈਨ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ 4200 ਰੁਪਏ ਦੀ ਫੀਸ 25 ਅਗਸਤ ਤੱਕ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀ ਦੁਆਰਾ ਮਾਸਟਰ ਐਂਟਰੈਂਸ ਟੈਸਟ ਬੇਸਿਕ ਸਾਇੰਸ ਦੇ ਲਈ ਆਨਲਾਈਨ ਕਾਊਸਲਿੰਗ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। 7 ਸਤੰਬਰ ਤੱਕ ਵਿਦਿਆਰਥੀ ਕਾਊਸਲਿੰਗ ਦੇ ਲਈ ਅਪਲਾਈ ਕਰ ਸਕਦੇ ਹਨ।