people budha nala water: ਲੁਧਿਆਣਾ ਵਾਸੀਆਂ ਲਈ ਬੁੱਢਾ ਨਾਲਾ ਅੱਜ ਵੀ ਨਾਸੂਰ ਬਣਿਆ ਹੋਇਆ ਹੈ। ਦਰਅਸਲ ਪ੍ਰਸ਼ਾਸਨ ਨੇ ਨਾਲੇ ਦੇ ਕੰਢਿਆਂ ‘ਤੇ ਬੂਟੇ ਲਾ ਦਿੱਤੇ ਅਤੇ ਪੌਦਿਆਂ ਨੂੰ ਜਾਨਵਰਾਂ ਤੋਂ ਬਚਾਉਣ ਲਈ ਇਸ ਦੇ ਲਈ ਟ੍ਰੀ ਗਾਰਡ ਲਗਾਉਣ ਦੇ ਨਾਲ ਕੰਢੇ ‘ਤੇ ਜਾਲੀ ਵੀ ਲਗਵਾ ਦਿੱਤੀ ਸੀ ਪਰ ਹੁਣ ਸਮੱਸਿਆ ਇਸ ਗੱਲ ਦੀ ਆ ਰਹੀ ਹੈ ਕਿ ਬੂਟੇ ਵੱਡੇ ਹੋ ਗਏ ਹਨ, ਜਿਸ ਦੀ ਸਫਾਈ ਕਰਨ ‘ਚ ਸਮੱਸਿਆ ਆ ਰਹੀ ਹੈ। ਨਾਲੇ ਦੇ ਕੰਢੇ ‘ਤੇ ਰਹਿਣ ਵਾਲੇ ਦੁਕਾਨਦਾਰ ਅਜੈ ਨੇ ਦੱਸਿਆ ਹੈ ਕਿ ਸਾਲਾਂ ਤੋਂ ਨਾਲੇ ‘ਤੇ ਤਰ੍ਹਾਂ- ਤਰ੍ਹਾਂ ਦੇ ਤਜਰਬੇ ਹੋ ਰਹੇ ਹਨ, ਹੁਣ ਬਰਸਾਤ ਸਿਰ ‘ਤੇ ਹੈ ਅਤੇ ਨਾਲੇ ਦੀ ਸਫਾਈ ਨਹੀਂ ਹੋ ਰਹੀ ਹੈ। ਇਸ ਦੌਰਾਨ ਪਾਣੀ ਕਿਨਾਰਿਆਂ ‘ਤੇ ਬਣੇ ਘਰਾਂ ‘ਚ ਨਾ ਪਹੁੰਚ ਜਾਵੇ, ਇਸ ਨੂੰ ਲੈ ਕੇ ਦੁਕਾਨਦਾਰਾਂ ‘ਚ ਡਰ ਬਣਿਆ ਹੋਇਆ ਹੈ।
ਦੱਸਣਯੋਗ ਹੈ ਕਿ ਸਰਕਾਰਾਂ ਆਉਂਦੀਆਂ ਰਹੀਆਂ ਅਤੇ ਜਾਂਦੀਆਂ ਰਹੀਆਂ ਪਰ ਬੁੱਢੇ ਨਾਲੇ ਦੀ ਸਫਾਈ ਦੇ ਸੁਪਨੇ ਦਿਖਾਏ ਗਏ। ਕਈ ਸਕੀਮਾਂ-ਯੋਜਨਾਵਾਂ ਬਣਾਈਆਂ ਗਈਆਂ ਅਤੇ ਕਈ ਤਰੀਕੇ ਵੀ ਅਪਣਾਏ ਗਏ ਪਰ ਬੁੱਢਾ ਨਾਲਾ ਅੱਜ ਤੱਕ ਸ਼ਹਿਰ ਵਾਸੀਆਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ।