punjab whether: ਲੁਧਿਆਣਾ, (ਤਰਸੇਮ ਭਾਰਦਵਾਜ)- ਪਿਛਲੇ ਕੁਝ ਦਿਨਾਂ ਤੋਂ ਹੀ ਸੂਬੇ ‘ਚੋਂ ਮਾਨਸੂਨ ਖਤਮ ਹੋਇਆ ਹੈ।ਮਾਨਸੂਨ ਦੇ ਜਾਣ ਮਗਰੋਂ ਮੌਸਮ ‘ਚ ਭਾਰੀ ਤਬਦੀਲੀ ਪਾਈ ਗਈ ਹੈ।ਜਿਵੇਂ ਹੀ ਅਕਤੂਬਰ ਮਹੀਨਾ ਸ਼ੁਰੂ ਹੋਇਆ ਹੈ।ਮੌਸਮ ‘ਚ ਇੱਕ ਭਾਰੀ ਬਦਲਾਵ ਦੇਖਣ ਨੂੰ ਮਿਲਿਆ ਹੈ।ਲੁਧਿਆਣਾ ਜ਼ਿਲੇ ‘ਚ ਵੀ ਮੌਸਮ ‘ਚ ਕਾਫੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ।ਰਾਤ ਵੇਲੇ ਪਾਰੇ ‘ਚ ਕਾਫੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ।ਜ਼ਿਲੇ ‘ਚ ਇੱਕ ਅਕਤੂਬਰ ਨੂੰ
ਘੱਟੋ-ਘੱਟ ਪਾਰਾ 21.6 ਡਿਗਰੀ ਸੈਲਸੀਅਸ ਸੀ ਅਤੇ ਸੋਮਵਾਰ ਨੂੰ ਪਾਰਾ 18.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਭਾਵ ਕਿ 4 ਦਿਨਾਂ ਤੋਂ ਰਾਤ ਦੇ ਪਾਰੇ ‘ਚ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ।ਮੌਸਮ ਵਿਭਾਗ ਅਨੁਸਾਰ15 ਅਕਤੂਬਰ ਤੱਕ ਮੌਸਮ ‘ਚ ਬਦਲਾਅ ਦੀ ਸੰਭਾਵਨਾ ਨਹੀਂ ਹੈ ਪਰ ਰਾਤ ਦੇ ਪਾਰੇ ‘ਚ ਗਿਰਾਵਟ ਆ ਸਕਦੀ ਹੈ।ਮੌਸਮ ਸਾਫ ਰਹਿਣ ਕਾਰਨ ਦਿਨ ਦਾ ਪਾਰਾ 34 ਤੋਂ 36 ਡਿਗਰੀ ਸੈਲਸੀਅਸ ਵਿਚਾਲੇ ਰਹਿ ਸਕਦਾ ਹੈ।ਇਸ ਸੁਹਾਵਣੇ, ਖੁਸਮਿਜ਼ਾਜ ਮੌਸਮ ਦਾ ਲੋਕਾਂ ਵਲੋਂ ਪੂਰਾ ਆਨੰਦ ਲਿਆ ਜਾ ਰਿਹਾ ਹੈ ਕਿਉਂਕਿ ਇਸ ਸਮੇਂ ਜਿੱਥੇ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।ਉਥੇ ਜ਼ਿਆਦਾ ਸਰਦੀ ਵੀ ਨਹੀਂ ਹੈ।ਲੋਕ ਪੂਰੀ ਤਰ੍ਹਾਂ ਇਸ ਨਿੱਘੇ ਮੌਸਮ ਦਾ ਆਨੰਦ ਮਾਨ ਰਹੇ ਹਨ।