railway encroachment illegal possession: ਲੁਧਿਆਣਾ, (ਤਰਸੇਮ ਭਾਰਦਵਾਜ)-ਰੇਲਵੇ ਜ਼ਮੀਨ ਤੋਂ ਨਜਾਇਜ਼ ਕਬਜ਼ਾ ਹਟਾਉਣ ਦਾ ਕੰਮ ਬਹੁਤ ਢਿੱਲਾ ਪੈ ਰਿਹਾ ਹੈ।ਰੇਲ ਅਧਿਕਾਰੀਆਂ ਨੇ ਡੀਸੀ ਨਾਲ ਮੀਟਿੰਗ ਕਰ ਕੇ ਕਬਜ਼ਾ ਹਟਾਉਣ ਲਈ ਆਪਣੀ ਗੱਲ ਰੱਖੀ ਪਰ ਕੋਈ ਕਾਰਵਾਈ ਨਾ ਹੋਣ ਨਾਲ ਜਮੀਨ ਅਤੇ ਟ੍ਰੈਕ ਦਾ ਫ੍ਰੀ ਹੋਣਾ ਮੁਸ਼ਕਿਲ ਹੋ ਗਿਆ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਟ੍ਰੈਕ ਤੋਂ ਕਬਜ਼ਾ ਹਟਾਉਣਾ ਜ਼ਰੂਰੀ ਹੈ ਤਾਂ ਕਿ ਟ੍ਰੇਨਾਂ ਦੀ ਆਵਾਜਾਈ ਸਹੀ ਤਰੀਕੇ ਹੋ ਸਕੇ।ਉਨ੍ਹਾਂ ਦਾ ਕਹਿਣਾ
ਹੈ ਕਿ ਇਸਲਾਮ ਗੰਜ ਅਤੇ ਪ੍ਰੇਮ ਨਗਰ ਦੇ ਕੋਲ ਹੋਏ ਕਬਜਿਆਂ ਬਾਰੇ ‘ਚ ਉਥੋਂ ਦੇ ਪਾਰਸ਼ਦ ਵੀ ਉਨ੍ਹਾਂ ਦੇ ਨਾਲ ਮੀਟਿੰਗ ਕਰ ਚੁੱਕੇ ਹਨ।ਪਰ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ।ਇਸ ਲਈ ਹਰ ਕੀਮਤ ‘ਤੇ ਇਨ੍ਹਾਂ ਕਬਜ਼ਿਆਂ ਧਾਰੀਆਂ ਨੂੰ ਹਟਾਉਣਾ ਚਾਹੀਦਾ ਹੈ।ਦੱਸਣਯੋਗ ਹੈ ਕਿ ਰੇਲ ਨਿਯਮਾਂ ਮੁਤਾਬਕ ਟੈ੍ਰਕ ਤੋਂ ਜਿੰਨੀ ਦੂਰ ਖਾਲੀ ਜ਼ਮੀਨਾਂ ਚਾਹੀਦੀਆਂ ਹਨ ਵਿਭਾਗ ਨੂੰ ਉਸਦੀ ਵਿਵਸਥਾ ਕਰਨੀ ਹੋਵੇਗੀ।ਇਸ ਲਈ ਇਸ ਮੁੱਦੇ ‘ਤੇ ਕੋਈ ਸਮਝੌਤਾ ਨਹੀਂ ਹੋ ਸਕਦਾ।ਰੇਲਵੇ ਦੀ ਜਮੀਨ ‘ਤੇ ਜਿਥੇ ਵੀ ਕਬਜ਼ਾ ਕੀਤਾ ਹੋਇਆ ਹੈ ਉਸ ਨੂੰ ਹਟਾਉਣ ਲਈ ਪ੍ਰਕ੍ਰਿਆ ਜਾਰੀ ਹੈ।ਫਿਰੋਜ਼ਪੁਰ ਰੇਲ ਮੰਡਲ ਦੇ ਟ੍ਰੈਫਿਕ ਇੰਸਪੈਕਟਰ ਆਰਕੇ ਸ਼ਰਮਾ ਨੇ ਕਿਹਾ ਕਿ ਜਿਥੇ-ਜਿਥੇ ਵੀ ਰੇਲਵੇ ਦੀ ਜਮੀਨ ‘ਤੇ ਕਬਜ਼ਾ ਹਟਾਇਆ ਜਾਵੇਗਾ।ਉਨ੍ਹਾਂ ਨੇ ਕਿਹਾ ਫਿਲਹਾਲ ਸ਼ਾਂਤੀਪੂਰਨ ਤਰੀਕੇ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸਮਝਾਇਆ ਜਾਏਗਾ।