road damage ludhiana: ਲੁਧਿਆਣਾ ‘ਚ ਕਾਫੀ ਤੇਜ਼ ਬਾਰਿਸ਼ ਹੋਣ ਤੋਂ ਬਾਅਦ ਇੱਥੇ ਸੜਕ ਧੱਸ ਗਈ, ਜਿਸ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਦਰਅਸਲ ਇੱਥੇ ਫਿਰੋਜ਼ਪੁਰ ਰੋਡ ਤੋਂ ਹੰਬੜਾ ਰੋਡ ਨੂੰ ਲਿੰਕ ਕਰਨ ਵਾਲੀ ਕਾਕਾ ਮੈਰਿਜ ਪੈਲੇਸ ਦੀ ਸੜਕ ਧੱਸ ਗਈ। ਦੱਸ ਦੇਈਏ ਕਿ ਰੋਡ ‘ਤੇ ਲਗਭਗ 50 ਫੁੱਟ ਚੌੜਾ ਅਤੇ 15 ਫੁੱਟ ਡੂੰਘਾ ਟੋਇਆ ਪੈ ਗਿਆ। ਜਦੋਂ ਸੜਕ ‘ਤੇ ਟੋਇਆ ਦੇਖਿਆ ਤਾਂ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਇਕ ਹੋਰ ਟੋਇਆ ਪੈ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਅਤੇ ਨਿਗਮ ਦੇ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਬੈਰੀਕੇਡਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਪਹੁੰਚ ਕੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਅਤੇ ਨਿਗਮ ਦੇ ਅਫਸਰਾਂ ਨੇ ਸੜਕ ਦੀ ਮੁਰੰਮਤ ਕਰਨ ਲਈ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ। ਇਹ ਵੀ ਦੱਸਿਆ ਜਾਂਦਾ ਹੈ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਪੀ.ਐੱਸ.ਆਈ.ਸੀ ਚੇਅਰਮੈਨ ਅਤੇ ਪਰਿਸ਼ਦ ਗੁਰਪ੍ਰੀਤ ਸਿੰਘ ਗੋਗੀ ਵੀ ਉੱਥੇ ਪਹੁੰਚੇ ਇਸ ਦੇ ਨਾਲ ਹੀ ਵਾਰ-ਵਾਰ ਸੜਕ ਧੱਸਣ ‘ਤੇ ਮੰਤਰੀ ਨੇ ਅਫਸਰਾਂ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਇੱਥੇ ਸੜਕ ਧੱਸ ਚੁੱਕੀ ਸੀ, ਉਸ ਸਮੇਂ ਸਰੀਏ ਨਾਲ ਭਰਿਆ ਟਰੱਖ ਜ਼ਮੀਨਦੋਜ ਹੋ ਗਿਆ ਸੀ ਇਸ ਦੌਰਾਨ ਜਾਨੀ ਨੁਕਸਾਨ ਵੀ ਹੋਇਆ ਸੀ।