Shame! Attack on : ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵਿਖੇ PSPCL ਦੀ ਟੀਮ, ਜੋ ਕਿ ਬਿਜਲੀ ਬਿੱਲਾਂ ਦੀ ਉਗਰਾਹੀ ਲਈ ਗਈ ਸੀ, ਉਪਰ ਹਮਲੇ ਦੀ ਖਬਰ ਮਿਲੀ ਹੈ।
ਮਿਲੀ ਜਾਣਕਾਰੀ ਮੁਤਾਬਕ ਉਗਰਾਹੀ ਲਈ ਜਸਮੀਤ ਸਿੰਘ ਜੇ. ਈ., ਬਲਵਿੰਦਰ ਸਿੰਘ ਲਾਈਨਮੈਨ ਤੇ ਅਮਰੀਕ ਸਿੰਘ ਲਾਈਨਮੈਨ ਖਾਤਾ ਨੰਬਰ BG242682N ਖਪਤਕਾਰ ਪ੍ਰੀਤਮ ਸਿੰਘ ਵਾਸੀ ਸਿਲੇਵਿਡ ਜੋ ਕਿ 1,18,480/- ਰੁਪਏ ਦੇ ਬਿਜਲੀ ਬਿੱਲ ਦੀ ਉਗਰਾਹੀ ਲਈ ਗਏ ਸਨ ਪਰ ਉਥੇ ਦੋਸ਼ੀਆਂ ਵੱਲੋਂ ਉਨ੍ਹਾਂ ਦੀ ਟੀਮ ‘ਤੇ ਹਮਲਾ ਕਰ ਦਿੱਤਾ ਗਿਆ ਤੇ ਉਨ੍ਹਾਂ ਵੱਲੋਂ ਰਿਕਾਰਡ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਜੇ. ਈ. ਜਸਮੀਤ ਸਿੰਘ ਨਾਲ ਮਾਰਕੁੱਟ ਵੀ ਕੀਤੀ ਗਈ।
ਇਹ ਵੀ ਪੜ੍ਹੋ : ਇੱਕਲੀ ਬੀਬੀ ਨੇ ਪੁੱਠੇ ਪੈਰੀਂ ਭਜਾਈ ਪੁਲਿਸ ਵਾਲ਼ੇ ਦੀ ਗੱਡੀ, ਕਿਸਾਨ ਬੀਬੀ ਦੇ ਹੌਂਸਲੇ ਦੇਖ ਰਹਿ ਜਾਉਂਗੇ ਹੈਰਾਨ
ਪੁਲਿਸ ਵੱਲੋਂ ਇਸ ਮਾਮਲੇ ‘ਚ ਸ਼ਾਮਲ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੂਜੇ ਪਾਸੇ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਲਗਾਏ ਗਏ ਇਲਜ਼ਾਮ ਗਲਤ ਹਨ। ਉਨ੍ਹਾਂ ਵੱਲੋਂ ਕੋਈ ਮਾਰਕੁੱਟ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : “ਜੇ ਤੂੰ ਕੈਪਟਨ, ਮੈਂ ਵੀ ਹਾਕੀ ਦਾ ਕਪਤਾਨ”, Captain ਨੂੰ ਸਿੱਧਾ ਹੋ ਗਿਆ ਸਿੱਧੂ ਦਾ ਯਾਰ MLA Pargat Singh