shivsena protest school fees: ਅੱਜ ਲੁਧਿਆਣਾ ‘ਚ ਸਕੂਲ ਫੀਸਾਂ ਦੇ ਮਸਲੇ ਨੂੰ ਲੈ ਕੇ ਸ਼ਿਵ ਸੈਨਾ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਧਰਨਾ ਦਿੰਦਿਆ ਉਨ੍ਹਾਂ ਉਪਰ ਲੋਕਾਂ ਨਾਲ ਵਾਅਦਾ ਖਿਲਾਫੀ ਕਰਨ ਦੇ ਇਲਜ਼ਾਮ ਲਾਏ। ਪ੍ਰਦਰਸ਼ਨ ਕਰ ਰਹੇ ਸ਼ਿਵਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਰਵਨੀਤ ਬਿੱਟੂ ਸਕੂਲ ਫੀਸ ਦੀ ਸਮੱਸਿਆਂ ਨੂੰ ਆਪਣੀ ਸਰਕਾਰ ਤੋਂ ਹੱਲ ਨਹੀਂ ਕਰਵਾ ਪਾ ਰਹੇ। ਉਨ੍ਹਾਂ ਕਿਹਾ ਸਕੂਲ ਮਾਲਕ ਸ਼ਰੇਆਮ ਮਾਪਿਆਂ ਦੀ ਲੁੱਟ ਕਰ ਰਹੇ ਹਨ ਤੇ ਸਾਡੇ ਸੰਸਦ ਸਾਹਿਬ ਲੋਕਾਂ ਦੀ ਬਾਂਹ ਨਹੀਂ ਫੜ੍ਹ ਰਹੇ। ਰਾਜੀਵ ਟੰਡਨ ਨੇ ਸੰਸਦ ਮੈਂਬਰ ਬਿੱਟੂ ਨੂੰ ਸਵਾਲ ਕੀਤਾ ਹੈ ਕਿ ਉਹ ਲੋਕਾਂ ਨਾਲ ਖੜ੍ਹੇ ਹਨ ਜਾਂ ਫਿਰ ਸਕੂਲ ਮਾਲਕਾਂ ਨਾਲ।
ਇਸ ਮੌਕੇ ਰਾਜੀਵ ਟੰਡਨ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਲੋਕ ਸਭਾ ਚੋਣਾਂ ਦੇ ਸਮੇਂ 24 ਘੰਟੇ ਲੋਕਾਂ ਦੀ ਸੇਵਾ ‘ਚ ਹਾਜ਼ਰ ਰਹਿਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਸਕੂਲ ਫੀਸਾਂ ਦੇ ਮਾਮਲੇ ‘ਤੇ ਚੁੱਪ ਕਿਉ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਸਬੰਧੀ ਆਰਡੀਨੈਂਸ ਲਿਆਉਣ ਦੀ ਅਪੀਲ ਵੀ ਕੀਤੀ। ਇੱਥੇ ਉਨ੍ਹਾਂ ਨੇ ਇਹ ਵੀ ਸਵਾਲ ਚੁੱਕਿਆ ਕਿ ਹਰ ਮੁੱਦੇ ਤੇ ਲਾਈਵ ਹੋ ਕੇ ਬੋਲਣ ਵਾਲੇ ਰਵਨੀਤ ਬਿੱਟੂ ਸਕੂਲ ਫੀਸਾਂ ਦੇ ਮਾਮਲੇ ‘ਤੇ ਆਖਰਕਾਰ ਚੁੱਪ ਕਿਉਂ ਹਨ।
ਦੱਸਣਯੋਗ ਹੈ ਕਿ ਸਕੂਲ ਫੀਸਾਂ ਦੇ ਮਸਲੇ ਨੂੰ ਲੈ ਕੇ ਲਗਾਤਾਰ ਵੱਖ ਵੱਖ ਜਥੇਬੰਦੀਆਂ ਤੇ ਪਾਰਟੀਆਂ ਦੇ ਆਗੂ ਸਰਕਾਰ ਦਾ ਵਿਰੋਧ ਕਰ ਰਹੇ ਹਨ ਕਿਉਕਿ ਬਹੁਗਿਣਤੀ ਪਰਿਵਾਰ ਆਰਥਿਕ ਤੰਗੀ ਅਤੇ ਕੋਰੋਨਾ ਕਾਰਨ ਬੰਦ ਬੇਰੁਜ਼ਗਾਰ ਕਾਰਨ ਇਨ੍ਹਾਂ ਫੀਸਾਂ ਨੂੰ ਭਰਨ ‘ਚ ਅਸਮਰੱਥ ਜਪ ਰਹੇ ਹਨ। ਇਸ ਲਈ ਲਗਭਗ ਸਾਰੀਆਂ ਪਾਰਟੀਆਂ ਮਾਪਿਆਂ ਦੇ ਹੱਕ ‘ਚ ਪ੍ਰਦਰਸ਼ਨ ਕਰ ਰਹੀਆਂ ਹਨ।