The big decision of NH-44 : ਜ਼ਿਲਾ ਲੁਧਿਆਣਾ ਜਿਸ ਨੂੰ ਸਮਾਰਟ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਜਿਥੇ ਅਕਸਰ ਹੀ ਲੋਕ ਟ੍ਰੈਫਿਕ ਵਰਗੀ ਸਮੱਸਿਆ ਨਾਲ ਜੂਝਦੇ ਹਨ।ਟ੍ਰੈਫਿਕ ਕਈ ਹਾਦਸਿਆਂ ਦਾ ਕਾਰਨ ਬਣਦਾ ਜਿਸ ਕਾਰਨ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।ਜਿਸ ਨੂੰ ਧਿਆਨ ‘ਚ ਰੱਖਦਿਆਂ ‘ਚ ਐੱਨ.ਐੱਚ.ਆਈ. ਨੇ ਵੱਡਾ ਫੈਸਲਾ ਲਿਆ ਹੈ ਕਿ ਤਾਜਪੁਰ ਰੋਡ ਦੇ ਕੋਲ ਏਲਿਵੇਟਿਡ ਪੁਲ ਜੋੜਿਆ ਅਤੇ ਸ਼ੇਰਪੁਰ ਚੌਂਕ ਤੋਂ ਕੈਂਸਰ ਤੱਕ ਜਾਣ ਲਈ ਦੋ ਫਲਾਈਓਵਰ ਬਣਾਏ ਜਾਣਗੇ।ਨੈਸ਼ਨਲ ਹਾਈਵੇ-44 ਦੇ ਸ਼ਹਿਰ ‘ਚ ਵਿਚਾਲੇ ਪਏ ਵੱਡ ਪ੍ਰਾਜੈਕਟ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ।ਉਨ੍ਹਾਂ ਦੱਸਿਆ ਕਿ ਇਸੇ ਮਹੀਨੇ ਟੈਂਡਰ ਵੀ ਐੱਨ.ਐੱਚ.ਆਈ. ਲਗਾਏਗੀ।ਇਸਦਾ ਸਪੱਸ਼ਟੀਕਰਨ ਐੱਨ.ਐੱਚ.-44 ਦੇ ਪ੍ਰਾਜੈਕਟ ਡਾਇਰੈਕਟਰ ਯੋਗੇਸ਼ ਕੁਮਾਰ ਨੇ ਕੀਤਾ।
ਦੱਸਣਯੋਗ ਹੈ ਕਿ ਪ੍ਰਾਜੈਕਟ ਦੀਆਂ ਸਮੱਸਿਆਂਵਾਂ ਨੂੰ ਲੈ ਕੇ ਮੀਟਿੰਗ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਦੀ ਅਗਵਾਈ ‘ਚ ਕੈਂਪ ਆਫਿਸ ‘ਚ ਹੋਈ, ਜਿਥੇ ਪ੍ਰਾਜੈਕਟ ਦਾ ਰਿਵਊ ਕੀਤਾ ਗਿਆ।ਯੋਗੇਸ਼ ਕੁਮਾਰ ਨੇ ਦੱਸਿਆ ਕਿ ਤਾਜਪੁਰ ਰੋਡ ਕੱਟ ਦੇ ਕੋਲ 150 ਮੀਟਰ ਦਾ ਜੁੜਵਾਂ (ਕਨੈਕਿਟਿੰਗ) ਫਲਾਈਓਵਰ
ਬਣਾਇਆ ਜਾਏਗਾ, ਜੋ ਸਮਰਾਲਾ ਚੌਂਕ ਤੋਂ ਕੈਂਸਰ ਹਸਪਤਾਲ ਵਲ ਜਾਣ ਲਈ ਰੇਲਵੇ ਬ੍ਰਿਜ ਦੇ ਨਾਲ ਫਲਾਈਓਵਰ ਬਣਾਇਆ ਜਾਵੇਗਾ।
ਦੱਸਣਯੋਗ ਹੈ ਕਿ ਹੁਣ ਸ਼ੇਰਪੁਰ ਚੌਂਕ ਤੋਂ ਕੈਂਸਰ ਹਸਪਤਾਲ ਨੂੰ ਜਾਣ ਲਈ ਪੁਲ ਬਣਨ ਨਾਲ ਚੀਮਾ ਚੌਕ ‘ਤੇ ਵੱਡਾ ਟ੍ਰੈਫਿਕ ਲੋਡ ਘੱਟ ਹੋਵੇਗਾ।ਇਸ ਤਰ੍ਹਾਂ ਤਾਜਪੁਰ ਰੋਡ ਕੱਟ ਬੰਦ ਹੋਣ ਅਤੇ ਉੱਥੇ ਹਾਈਵੇ ਕ੍ਰਾਸ ਦੌਰਾਨ ਹੋ ਰਹੇ ਹਾਦਸਿਆਂ ਨੂੰ ਲੈ ਕੇ ਕਈ ਵਾਰ ਰੋਸ ਮੁਜ਼ਾਹਰੇ ਹੋ ਚੁੱਕੇ ਹਨ।ਅਜਿਹੇ ‘ਚ ਫਲਾਈਓਵਰ ਬਣਨ ਨਾਲ ਹਾਦਸੇ ਘਟਣਗੇ, ਦੂਜਾ ਤਾਜਪੁਰ ਰੋਡ ‘ਤੇ ਜਾਣ ਲਈ ਗਲਤ ਤਰੀਕੇ ਨਾਲ ਲੋਕਾਂ ਦਾ ਹਾਈਵੇ ਕ੍ਰਾਂਸਿੰਗ ਨਹੀਂ ਕਰਨੀ ਪਵੇਗੀ।