Thieves Stolen ATM: ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਸਰਹਿੰਦ ਨੇੜੇ ਸ਼ੁੱਕਰਵਾਰ ਦੀ ਸਵੇਰ ਕਰੀਬ 3 ਵਜੇ ਲੁਟੇਰੇ ਸਟੇਟ ਬੈਂਕ ਆਫ਼ ਇੰਡੀਆ ਦਾ ਏ. ਟੀ. ਐਮ. ਪੁੱਟ ਕੇ ਲੈ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਏਟੀਐੱਮ ‘ਚ ਕਰੀਬ 18 ਲੱਖ 88 ਹਜ਼ਾਰ ਰੁਪਏ ਸੀ। ਇਸ ਵੱਡੀ ਲੁੱਟ ਨੇ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲ ਚੁੱਕੇ ਹਨ ਕਿਉਂਕਿ ਸਰਹਿੰਦ ਪੁਲਿਸ ਚੌਂਕੀ ਕਰੀਬ 300 ਮੀਟਰ ਦੂਰੀ ਤੇ ਹੀ ਸੀ। ਮਿਲੀ ਜਾਣਕਾਰੀ ਅਨੁਸਾਰ ਚੂੰਗੀ ਨੰਬਰ 4 ਨੇੜੇ ਸਟੇਟ ਬੈਂਕ ਆਫ਼ ਇੰਡੀਆ ਦਾ ਏ. ਟੀ. ਐਮ. ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ 3 ਵਜੇ ਕਾਲੇ ਰੰਗ ਦੀ ਗੱਡੀ ‘ਚ 3 ਲੋਕ ਸਵਾਰ ਸਨ ਜਿਨ੍ਹਾਂ ਨੇ ਏਟੀਐੱਮ ਨੂੰ ਰੱਸੀ ਨਾਲ ਬੰਨ ਕੇ ਆਪਣੀ ਗੱਡੀ ਨਾਲ ਟੋਚਨ ਪਾਇਆ। ਇਸ ਨਾਲ ਏਟੀਐੱਮ ਪੁੱਟਿਆ ਗਿਆ ਅਤੇ ਕਾਰ ਸਵਾਰ ਲੁਟੇਰੇ ਏਟੀਐੱਮ ਨੂੰ ਗੱਡੀ ‘ਚ ਰੱਖ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਡੀਐੱਸਪੀ ਰਘਵੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਜਰੀਏ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੀਆਂ ਕਈ ਟੀਮਾਂ ਦੂਜੇ ਇਲਾਕਿਆਂ ‘ਚ ਭੇਜੀ ਗਈ ਹੈ ਜਿਹੜੀਆਂ ਲੁਟੇਰਿਆਂ ਦਾ ਪਤਾ ਲਗਾ ਰਹੀਆਂ ਹਨ।
ਇਸ ਤੋਂ ਇਲਾਵਾ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਏਟੀਐੱਮ ‘ਚ ਪਹਿਲਾਂ ਕਰੀਬ 4 ਲੱਖ ਕੈਸ਼ ਸੀ ਅਤੇ ਬੀਤੇ ਦਿਨ ਯਾਨੀ ਵੀਰਵਾਰ ਨੂੰ ਏਟੀਐੱਮ ਭਰਦੇ ਹੋਏ 18 ਲੱਖ 88 ਹਜ਼ਾਰ ਰੁਪਏ ਪਾਏ ਗਏ ਸੀ। ਇਸ ਤੋਂ ਬਾਅਦ ਲੁੱਟ ਦੀ ਵੱਡੀ ਵਾਰਦਾਤ ਹੋ ਗਈ ਅਤੇ ਇਸ ਦੀ ਜਾਣਕਾਰੀ ਕਈ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ।
ਇਹ ਵੀ ਦੇਖੋ: ਨੈਸ਼ਨਲ ਹਾਈਵੇ ਤੇ ਚੜ੍ਹਕੇ ਕੁੜੀ ਨੇ ਖੁਦ ਨੂੰ ਲੈ ਲਈ ਅੱਗ, ਦਰਦਨਾਕ ਵੀਡੀਓ ਦੇਖ ਲੂੰ ਕੰਡੇ ਹੋ ਜਾਣਗੇ ਖੜ੍ਹੇ