Two robbers who : ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ‘ਚ ਬੁੱਧਵਾਰ ਨੂੰ ਇੱਕ ਆੜ੍ਹਤੀ ਦੇ ਘਰ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਨਕਲੀ ਸੀ. ਬੀ. ਆਈ. ਆਫਿਸਰ ਬਣ ਕੇ 4 ਬਦਮਾਸ਼ ਵੜ ਆਏ। ਪੂਰੇ ਪਰਿਵਾਰ ਨੂੰ ਇੱਕ ਕਮਰੇ ‘ਚ ਬੰਦ ਕਰ ਲਿਆ। ਸ਼ੱਕ ਹੋਣ ‘ਤੇ ਆੜ੍ਹਤੀ ਨੇ ਗੱਲ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਇੱਕ ਨੇ ਪਿਸਤੌਲ ਕੱਢੀ ਤੇ ਆੜ੍ਹਤੀ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗਾ। ਮੌਕਾ ਦੇਖਦੇ ਹੀ ਆੜ੍ਹਤੀ ਨੇ ਬਦਮਾਸ਼ ਨੂੰ ਜ਼ਮੀਨ ‘ਤੇ ਪਟਕ ਦਿੱਤਾ ਤੇ ਪਿਸਤੌਲ ਖੋਹ ਲਈ ਤੇ ਫਿਰ ਪੁਲਿਸ ਨੂੰ ਸੂਚਨਾ ਦੇ ਦਿੱਤੀ। ਦੋ ਨੂੰ ਤਾਂ ਪੁਲਿਸ ਨੇ ਫੜ ਲਿਆ ਜਦੋਂ ਕਿ ਦੋ ਫਰਾਰ ਹੋ ਗਏ।
ਆੜ੍ਹਤੀ ਸ਼ਿਵਚਰਨ ਉਰਫ ਤਰਸੇਮ ਲਾਲ ਨੇ ਦੱਸਿਆ ਕਿ ਉਹ ਗੁਰੂਹਰਸਹਾਏ ਸਬਜ਼ੀ ਮੰਡੀ ‘ਚ ਫਰਮ ਚਲਾਉਂਦੇ ਹਨ। ਲਗਭਗ 10.30 ਵਜੇ ਉਹ ਆਪਣੀ ਪਤਨੀ, ਬੇਟੇ ਨੀਤਿਸ਼, ਦੋ ਬੇਟੀਆਂ ਨਾਲ ਬੈਠਾ ਸੀ। ਲਗਭਗ 20 ਮਿੰਟ ਬਾਅਦ ਅਚਾਨਕ ਤਿੰਨ ਲੋਕ ਗਰ ਦੇ ਮੁੱਖ ਗੇਟ ਨੂੰ ਧੱਕਾ ਮਾਰ ਕੇ ਅੰਦਰ ਵੜ ਗਏ। ਇੱਕ ਵਿਅਕਤੀ ਬਾਹਰ ਖੜ੍ਹਾ ਲਿਆ। ਉਨ੍ਹਾਂ ਕਿਹਾ ਅਸੀਂ CBI ਅਫਸਰ ਹਾਂ। ਤੁਸੀਂ ਸਾਰੇ ਇੱਕ ਕਮਰੇ ‘ਚ ਆ ਜਾਓ ਤੁਹਾਡੇ ਤੋਂ ਪੁੱਛਗਿਛ ਕਰਨੀ ਹੈ।ਉਸ ਨੇ ਆਈ ਕਾਰਡ ਦਿਖਾਇਆ ਤਾਂ ਆੜ੍ਹਤੀ ਨੂੰ ਸ਼ੱਕ ਹੋ ਗਿਆ ਕਿ ਆਈ. ਡੀ. ਕਾਰਡ ‘ਤੇ ਪਗੜੀਧਾਰੀ ਵਿਅਕਤੀ ਦੀ ਫੋਟੋ ਲੱਗੀ ਹੈ ਤੇ ਨਿਰਦੇਸ਼ ਦੇ ਰਿਹਾ ਵਿਅਕਤੀ ਤੇ ਨਾਲ ਦਾ ਸਾਥੀ ਵੀ ਬਿਨਾਂ ਪਗੜੀ ਦੇ ਹੈ। ਪੂਰਾ ਪਰਿਵਾਰ ਬੈੱਡਰੂਮ ‘ਚ ਇੱਕਠਾ ਕਰ ਲਿਆ ਗਿਆ ਪਰ ਆੜ੍ਹਤੀ ਲੌਬੀ ‘ਚ ਹੀ ਖੜ੍ਹਾ ਰਿਹਾ। ਆੜ੍ਹਤੀ ‘ਤੇ ਤਣੀ ਪਿਸਤੌਲ ਦੇਖ ਕੇ ਪਤਨੀ ਘਬਰਾ ਗਈ ਤੇ ਉਹ ਘਰ ‘ਚ ਪਏ 50 ਹਜ਼ਾਰ ਰੁਪਏ ਤੇ 2 ਅੰਗੂਠੀਆਂ ਲੈ ਆਈ। ਇਸੇ ਦੌਰਾਨ ਆੜ੍ਹਤੀ ਨੇ ਪਿਸਤੌਲ ਤਾਣੇ ਦੋਸ਼ੀ ਨੂੰ ਹੇਠਾਂ ਡੇਗ ਦਿੱਤਾ ਤੇ ਪਿਸਤੌਲ ਫੜ ਲਈ। ਫਿਰ ਪਰਿਵਰਾਕ ਮੈਂਬਰਾਂ ਨੇ ਰੌਲਾ ਪਾ ਦਿੱਤਾ ਤੇ ਦੋਸ਼ੀਆਂ ਨੂੰ ਕਾਬੂ ਕਰਨਾ ਸ਼ੁਰੂ ਕਰ ਦਿੱਤਾ।
ਘਰ ‘ਚ ਵੜੇ ਤਿੰਨ ਦੋਸ਼ੀਆਂ ‘ਚੋਂ ਇੱਕ ਤੇ ਪਹਿਲਾਂ ਤੋਂ ਬਾਹਰ ਖੜ੍ਹਾ ਦੋਸ਼ੀ ਭੱਜਣ ‘ਚ ਸਫਲ ਹੋ ਗਿਆ। ਬਾਕੀ ਫੜੇ ਗਏ ਦੋ ‘ਤੇ ਸ਼ਿਕੰਜਾ ਕੱਸਦੇ ਹੋਏ ਆੜ੍ਹਤੀ ਦੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। DSP ਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਰਾਜਿੰਦਰ ਕੁਮਾਰ, ਕਮਲੇਸ਼, ਭੀਮ ਤੇ ਰਵੀ ਵਜੋਂ ਹੋਈ ਹੈ।