Two youths arrested supplying opium : ਲੁਧਿਆਣਾ ਪੁਲਸ ਵਲੋਂ ਸਫਲਤਾ ਹਾਸਲ ਕਰਦਿਆਂ ਕਈ ਥਾਵਾਂ ਛਾਪੇਮਾਰੀ ਦੌਰਾਨ ਕਈ ਨਸ਼ਾ ਤਸਕਰਾਂ ਨੂੰ ਆਪਣੀ ਗ੍ਰਿਫਤ ‘ਚ ਲਿਆ ਹੈ। ਜਾਣਕਾਰੀ ਮੁਤਾਬਕ ਐਕਟਿਵਾ ‘ਤੇ ਕਰਿਆਨਾ ਦਾ ਸਾਮਾਨ ‘ਚ ਅਫੀਮ ਦੀ ਸਪਲਾਈ ਕਰਨ ਜਾ ਰਹੇ ਦੋ ਸਮੱਗਲਰਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਕੋਲੋਂ ਅੱਧਾ ਕਿਲੋ ਅਫੀਮ ਅਤੇ ਐਕਟਿਵਾ ਬਰਾਮਦ ਕੀਤੀ ਗਈ।ਸਲੇਮ ਟਾਬਰੀ ਪੁਲਸ ਨੇ ਛਾਵਣੀ ਦੇ ਮੁਹੰਮਦ ਆਲਮ ਅਤੇ ਯੂ.ਪੀ. ਦੇ ਇਮਾਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਇੰਸਪੈਕਟਰ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੋਸ਼ੀ ਅਫੀਮ ਦੀ ਸਪਲਾਈ ਕਰਦੇ ਹਨ।
ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਛਾਪੇਮਾਰੀ ਕਰ ਕੇ ਸਮੱਗਲਰਾਂ ਨੂੰ ਜਲੰਧਰ ਬਾਈਪਾਸ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ।ਉਕਤ ਦੋਸ਼ੀਆਂ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ ਅੱਧਾ ਕਿਲੋ ਅਫੀਮ ਅਤੇ ਐਕਟਿਵਾ ਬਰਾਮਦ ਕੀਤੀ ਗਈ।ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦਿਖਾਵੇ ਵਜੋਂ ਸਟਾਲ ਵੇਚਦੇ ਸਨ।ਉਹ ਗਾਹਕ ਨੂੰ ਉਸ ਸਟਾਲ ‘ਚ ਬੰਨ ਕੇ ਅਫੀਮ ਦੀ ਤਸਕਰੀ ਕਰਦੇ ਸਨ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ।ਇਸ ਤਰ੍ਹਾਂ ਉਹ ਗਾਹਕ ਨੂੰ ਅਫੀਮ ਦੇ ਕੇ ਆਪਣੇ ਪੈਸੇ ਲੈ ਕੇ ਚਲੇ ਜਾਂਦੇ ਸਨ।ਇਸ ਤਰ੍ਹਾਂ ਦੋਸ਼ੀ ਆਪਣੇ ਧੰਦੇ ਨੂੰ ਅੰਜ਼ਾਮ ਦਿੰਦੇ ਸਨ।ਦੋਸ਼ੀਆਂ ਕੋਲੋਂ ਕਈ ਕੱਪੜੇ ਵੀ ਬਰਾਮਦ ਹੋਏ।
ਦੱਸਣਯੋਗ ਹੈ ਕਿ ਦੋਸ਼ੀ ਮੁਹੰਮਦ ਆਲਮ ਵਿਰੁੱਧ ਪਹਿਲਾਂ ਵੀ ਨਸ਼ਾ ਤਸਕਰੀ ਕਰਨ ਦਾ ਮਾਮਲਾ ਦਰਜ ਹੈ ਅਤੇ ਉਹ ਜ਼ਮਾਨਤ ‘ਤੇ ਬਾਹਰ ਆਇਆ ਹੈ।ਦੋਸ਼ੀ ਨੇ ਆਉਂਦਿਆਂ ਹੀ ਫਿਰ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ।ਦੋਸ਼ੀ ਇਮਾਮ ਉਸਦਾ ਪੁਰਾਣਾ ਦੋਸਤ ਹੈ, ਪਰ ਇਮਾਮ ਦੇ ਕੋਲ ਕੋਈ ਕੰਮ ਨਹੀਂ ਸੀ।ਇਸਦੇ ਚਲਦੇ ਆਲਮ ਨੇ ਉਸ ਨੂੰ ਆਪਣੇ ਨਾਲ ਇਸ ਕੰਮ ‘ਚ ਰਲਾ ਲਿਆ।ਦੋਵੇਂ ਪੈਸੇ ਅੱਧੇ-ਅੱਧੇ ਹਿੱਸੇ ‘ਚ ਵੰਡ ਲੈਂਦੇ ਸਨ।
ਪੁਲਸ ਵਲੋਂ ਪੁੱਛਗਿਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਅਫੀਮ ਮਲੇਰਕੋਟਲਾ ਅਤੇ ਬਨਾਰਸ ਲਿਆੳਂਦੇ ਸਨ।ਲਾਕਡਾਊਨ ਦੌਰਾਨ ਕੰਮ ‘ਚ ਰੁਕਾਵਟ ਆ ਗਈ ਸੀ ਪਰ ਫਿਰ ਤੋਂ ਆਵਾਜਾਈ ਹੋਣ ਨਾਲ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ।ਦੱਸਣਯੋਗ ਹੈ ਕਿ ਦੋਸ਼ੀ ਆਪ ਵੀ ਨਸ਼ਾ ਕਰਦਾ ਹੈ ਅਤੇ ਇੱਕ ਸਾਲ ਤੋਂ ਅਫੀਮ ਦੀ ਸਪਲਾਈ ਕਰ ਰਿਹਾ ਹੈ।