Village city women drive vehicles protest: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਅੱਜ ਵੱਡੀ ਤਦਾਦ ‘ਚ ਲੁਧਿਆਣਾਵਾਸੀਆਂ ਨੇ ਇਕੱਠੇ ਹੋ ਕੇ ਸਾਊਥ ਸਿਟੀ ਨੇੜੇ ਇਕ ਵਿਸ਼ਾਲ ਮਾਰਚ ਕੱਢਿਆ। ਦੱਸ ਦੇਈਏ ਕਿ ਇਹ ਰੋਸ ਮਾਰਚ ਕਿਸਾਨਾਂ ਦੇ ਹੱਕ ‘ਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੀਤਾ ਗਿਆ। ਇਸ ‘ਚ ਵੱਡੀ ਤਦਾਦ ‘ਚ ਔਰਤਾਂ ਸ਼ਾਮਿਲ ਹੋਈਆਂ, ਜਿਨ੍ਹਾਂ ਵੱਲੋਂ ਨਾ ਸਿਰਫ਼ ਟਰੈਕਟਰ ਚਲਾਏ ਗਏ, ਸਗੋਂ ਗੱਡੀਆਂ ਵੀ ਚਲਾਈਆਂ ਗਈਆਂ, ਜਿਨ੍ਹਾਂ ‘ਤੇ ਕਿਸਾਨ ਏਕਤਾ ਜ਼ਿੰਦਾਬਾਦ ਦੀਆਂ ਝੰਡੀਆਂ ਲੱਗੀਆਂ ਸਨ। ਇਹ ਰੋਸ ਪ੍ਰਦਰਸ਼ਨ ਸਾਊਥ ਸਿਟੀ ਤੋਂ ਹੁੰਦਾ ਹੋਇਆ ਲਾਡੋਵਾਲ ਟੋਲ ਪਲਾਜ਼ਾ ਤੱਕ ਕੱਢਿਆ ਗਿਆ। ਸ਼ਹਿਰਵਾਸੀਆਂ ਨੇ ਇੱਕਜੁੱਟਤਾ ਦਿਖਾਉਂਦੇ ਹੋਏ ਇਹ ਸੁਨੇਹਾ ਦਿੱਤਾ ਕਿ ਜੇਕਰ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਨਾ ਸਿਰਫ ਕਿਸਾਨਾਂ ‘ਤੇ ਸਗੋਂ ਸ਼ਹਿਰਵਾਸੀਆਂ ‘ਤੇ ਵੀ ਇਸਦਾ ਮਾੜਾ ਅਸਰ ਹੋਵੇਗਾ
ਦੂਜੇ ਪਾਸੇ ਟਰੈਕਟਰ ਚਲਾ ਰਹੀਆਂ ਮਹਿਲਾ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਲੋੜ ਹੈ ਸਾਨੂੰ ਇੱਕਜੁੱਟ ਹੋਣ ਦੀ। ਉਨ੍ਹਾਂ ਨੇ ਕਿਹਾ ਕਿ ਇਹ ਸ਼ਹਿਰੀਆਂ ਵੱਲੋਂ ਉਪਰਾਲਾ ਕੀਤਾ ਗਿਆ ਹੈ। ਇਸ ਕਰਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਹੋਈ ਹੈ ਕਿ ਸ਼ਹਿਰੀ ਵੀ ਅੱਜ ਪਿੰਡਾਂ ਵਾਲਿਆਂ ਦੇ ਨਾਲ ਖੜ੍ਹੇ ਹਨ। ਇਸ ਦੌਰਾਨ ਸ਼ਹਿਰ ਦੀਆਂ ਮਹਿਲਾਵਾਂ ਜੋ ਗੱਡੀਆਂ ਲੈ ਕੇ ਪਹੁੰਚੀਆਂ ਹੋਈਆਂ ਸਨ, ਉਨ੍ਹਾਂ ਨੇ ਕਿਹਾ ਕਿ ਜੇਕਰ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਨਾ ਸਿਰਫ ਪਿੰਡਾਂ ‘ਤੇ ਨਹੀਂ ਸਗੋਂ ਸ਼ਹਿਰਾਂ ‘ਤੇ ਵੀ ਇਸਦਾ ਮਾੜਾ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਆਟਾ ਅੱਜ 20 ਰੁਪਏ ਕਿਲੋ ਮਿਲਦਾ ਹੈ, ਉਹ 100 ਰੁਪਏ ਕਿੱਲੋ ਹੋ ਜਾਵੇਗਾ।
ਉੱਧਰ ਇਸ ਮਾਰਚ ਦਾ ਪ੍ਰਬੰਧ ਕਰਨ ਵਾਲੇ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ‘ਚ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਹੋਵੇ। ਇਸ ਕਰਕੇ ਇਹ ਮਾਰਚ ਆਊਟਰ ਚ ਕੱਢਿਆ ਗਿਆ ਹੈ, ਜਿਸ ‘ਚ ਬਾਈਕਰਸ ਗੱਡੀਆਂ ਦੇ ਕਾਫ਼ਲੇ ਅਤੇ ਟਰੈਕਟਰਾਂ ਨੇ ਹਿੱਸਾ ਲਿਆ।
ਇਹ ਵੀ ਦੇਖੋ–