woman road crushed truck: ਲੋਕਾਂ ਚ ਇਨਸਾਨੀਅਤ ਕਿਸ ਕਦਰ ਖਤਮ ਹੋ ਚੁਕੀ ਹੈ ਕਿ ਉਨ੍ਹਾਂ ਦੇ ਸਾਹਮਣੇ ਕਿਸੇ ਦੀ ਜਾਨ ਨਿਕਲ ਜਾਏ ਪਰ ਮਜ਼ਾਲ ਹੈ ਕੋਈ ਮਦਦ ਕਰ ਦੇਵੇ। ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਲੁਧਿਆਣਾ ‘ਚ ਜਿਥੇ ਇੱਕ ਔਰਤ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੜਕ ‘ਤੇ ਤੜਫਦੀ ਰਹੀ ਪਰ ਕਿਸੇ ਨੇ ਨਾ ਚੁੱਕਿਆ ਨਾ ਮਦਦ ਕੀਤੀ ਬੱਸ ਖੜੇ ਤਮਾਸਾ ਦੇਖਦੇ ਰਹੇ। ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਜਸਵੀਰ ਕੌਰ ਬੈਂਕ ‘ਚ ਪੈਸੇ ਜਮ੍ਹਾਂ ਕਰਵਾਉਣ ਜਾ ਰਹੀ ਸੀ ਪਰ ਜਦੋਂ ਉਹ ਸੰਤ ਬਿਹਾਰ ਪਹੁੰਚੀ ਤਾਂ ਟਰੱਕ ਦੀ ਚਪੇਟ ‘ਚ ਆ ਗਈ ਉੱਥੇ ਕਿਸੇ ਵੀ ਉਸ ਨੂੰ ਨਾ ਚੁੱਕਿਆ ਅਤੇ ਨਾ ਹੀ ਪੁਲਿਸ ਨੂੰ ਫੋਨ ਕੀਤਾ ਪਰ ਜਿੰਨੇ ਸਮੇਂ ਨੂੰ ਕਿਸੇ ਭਲੇ ਇਨਸਾਨ ਨੇ ਉਸ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਉਦੋਂ ਤੱਕ ਔਰਤ ਦੀ ਮੌਤ ਹੋ ਚੁੱਕੀ ਸੀ। ਇਹ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈਆਂ।
ਮ੍ਰਿਤਕਾਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ 3 ਘੰਟਿਆਂ ਤੱਕ ਔਰਤ ਸੜਕ ‘ਤੇ ਹੀ ਤੜਫਦੀ ਰਹੀ ਪਰ ਜੇਕਰ ਪੁਲਿਸ ਨੂੰ ਫੋਨ ਕੀਤਾ, ਉਹ ਵੀ ਸਮੇਂ ‘ਤੇ ਪਹੁੰਚੀ ਅਤੇ ਨਾ ਹੀ ਐਬੂਲੈਂਸ ਆਈ।ਮ੍ਰਿਤਕ ਔਰਤ ਨੂੰ ਟਰੱਕ ‘ਚ ਪਾ ਕੇ ਹਸਪਤਾਲ ਪਹੁੰਚਾਇਆ ਗਿਆ ਤਾਂ ਉਨੇ ਸਮੇਂ ਨੂੰ ਉਸ ਦੀ ਮੌਤ ਹੋ ਗਈ ਸੀ।
ਦੱਸਣਯੋਗ ਹੈ ਕਿ ਮ੍ਰਿਤਕ ਔਰਤ ਦੇ ਪਤੀ ਦੀ 2 ਸਾਲ ਪਹਿਲਾਂ ਮੌਤ ਹੋ ਗਈ ਅਤੇ ਹੁਣ ਉਸ ਦੀ ਆਪਣੀ ਮੌਤ ਹੋਣ ਤੋਂ ਬਾਅਦ ਘਰ ‘ਚ ਇੱਕਲੀ ਛੋਟੀ ਬੱਚੀ ਰਹਿ ਗਈ ਹੈ। ਇਹ ਬੱਚੀ ਵੀ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਗੋਦ ਲਈ ਹੋਈ ਕਿਉਂਕਿ ਮ੍ਰਿਤਕਾਂ ਦੀ ਆਪਣੀ ਬੱਚੀ ਨਹੀਂ ਸੀ।