women congress workers sent postcards pm modi: ਲੁਧਿਆਣਾ,(ਤਰਸੇਮ ਭਾਰਦਵਾਜ)-ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਜਿਥੇ ਔਰਤਾਂ ਵਿਰੁੱਧ ਹਿੰਸਾ ਦੇ ਮਾਮਲੇ ‘ਚ ਰੋਸ ਪ੍ਰਦਰਸ਼ਨ ਕੀਤਾ।ਇਸ ਦੌਰਾਨ ਸੰਗਠਨ ਦੀ ਜ਼ਿਲਾ ਪ੍ਰਧਾਨ ਲੀਨਾ ਟਪਾਰਿਆ ਦੀ ਅਗਵਾਈ ‘ਚ ਪ੍ਰਧਾਨ ਮੰਤਰੀ ਮੋਦੀ ਅਤੇ
ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੋਸਟਕਾਰਡ ਭੇਜੇ ਗਏ।ਇਸ ‘ਚ ਦੇਸ਼ ਭਰ ਤੋਂ ਬਿਨਾਂ ਖਾਸ ਕਰ ਕੇ ਯੂ.ਪੀ. ‘ਚ ਹੋ ਰਹੇ ਗੈਂਗਰੇਪ ਦੇ ਮਾਮਲਿਆਂ ਅਤੇ ਔਰਤਾਂ ‘ਤੇ ਅੱਤਿਆਚਾਰ ਦੇ ਵਿਰੁੱਧ ਵਿਰੋਧ ਜਤਾਇਆ ਜਾ ਰਿਹਾ ਹੈ।ਨਾਲ ਹੀ ਪੀੜਤ ਪਰਿਵਾਰਾਂ ਨੂੰ ਇੰਨਸਾਫ ਦਿੱਤੇ ਜਾਣ ਦੀ ਮੰਗ ਕੀਤੀ ਗਈ।ਟਪਾਰਿਆ ਨੇ ਦੋਸ਼ ਲਾਇਆ ਕਿ ਯੂਪੀ ਦੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੇ ਹਾਥਰਸ ਗੈਂਗਰੇਪ ਕੇਸ ‘ਚ ਦੋਸ਼ੀਆਂ ‘ਤੇ ਕਾਰਵਾਈ ਕਰਨ ਦੇ ਬਜਾਏ ਦੋਸ਼ੀਆਂ ਦਾ ਸਾਥ ਦਿੱਤਾ ਅਤੇ ਉਨਾਂ੍ਹ ਦਾ ਬਚਾਅ ਕੀਤਾ।