youth akali dal protest dmc: ਲੁਧਿਆਣਾ ‘ਚ ਅੱਜ ਯੂਥ ਅਕਾਲੀ ਦਲ ਵੱਲੋਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐੱਮ.ਸੀ) ਦੇ ਬਾਹਰ ਖੂਬ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸ ਦੇਈਏ ਕਿ ਬੀਤੇ ਦਿਨੀਂ ਇਕ ਕੋਰੋਨਾ ਮਰੀਜ਼ ਨੂੰ ਡੀ.ਐੱਮ.ਸੀ ਹਸਪਤਾਲ ‘ਚ ਬੈੱਡ ਅਤੇ ਇਲਾਜ ਨਾਲ ਮਿਲਣ ਕਾਰਨ ਮੌਤ ਹੋ ਗਈ ਸੀ, ਜੋ ਕਿ ਮੁੱਦਾ ਕਾਫੀ ਭਖਿਆ। ਯੂਥ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਡੀ.ਐਮ.ਸੀ ਹਸਪਤਾਲ ਦੇ ਪ੍ਰਬੰਧਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਅਕਾਲੀ ਨੇਤਾ ਹਸਪਤਾਲ ਦੇ ਬਾਹਰ ਚਾਰਪਾਈ ਲੈ ਕੇ ਪਹੁੰਚੇ। ਇਸ ਦੌਰਾਨ ਸੰਜੀਵ ਚੌਧਰੀ, ਬਲਵਿੰਦਰ ਸਿੰਘ, ਵਰੁਣ ਮਲਹੋਤਰਾ, ਜਸਮੀਤ ਮੱਕੜ, ਈਸ਼ਾਨ ਪ੍ਰੂਥੀ, ਸੰਨੀ ਬੇਦੀ, ਗੁਰਦੀਪ ਸਿੰਘ ਮੌਜੂਦ ਸੀ।
ਦਰਅਸਲ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਬੀਤੇ ਦਿਨੀਂ ਡੀ.ਐਮ.ਸੀ ਨੇ ਬੈਡ ਅਤੇ ਮਰੀਜ਼ ਨੂੰ ਇਲਾਜ ਤੋਂ ਇਨਕਾਰ ਕੀਤਾ, ਜਿਸ ਦੇ ਨਤੀਜੇ ਵਜੋਂ ਮਰੀਜ਼ ਦੀ ਮੌਤ ਹੋ ਗਈ। ਇਸ ਮੌਤ ਨੇ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਦਾ ਪਰਦਾਫਾਸ਼ ਕੀਤਾ ਹੈ। ਇਸ ਮੁੱਦੇ ਨੂੰ ਲੈ ਕੇ ਅਕਾਲੀ ਨੇਤਾ ਗੁਰਦੀਪ ਸਿੰਘ ਗੋਸ਼ਾ ਦਾ ਕਹਿਣਾ ਹੈ ਕਿ ਡੀ.ਐੱਮ.ਸੀ ਹੀ ਨਹੀਂ ਬਲਕਿ ਦੂਜੇ ਪ੍ਰਾਈਵੇਟ ਹਸਪਤਾਲਾਂ ‘ਚ ਲੋਕਾਂ ਨੂੰ ਇਲਾਜ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਹਰ ਹਸਪਤਾਲ ਦੇ ਬਾਹਰ ਚਾਰਪਾਈ ਰੱਖੀ ਜਾਵੇਗੀ ਤਾਂ ਜੋ ਜਰੂਰਤ ਪੈਣ ‘ਤੇ ਮਰੀਜ਼ ਇਸ ਦੀ ਵਰਤੋਂ ਕਰ ਸਕੇ। ਇਸ ਤੋਂ ਇਲਾਵਾ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਫੋਟੋ ਸੈਸ਼ਨ ਲਈ ਹਸਪਤਾਲਾਂ ਦਾ ਦੌਰਾ ਕਰਦੇ ਹਨ ਪਰ ਹਸਪਤਾਲਾਂ ਦੀ ਜ਼ਮੀਨੀ ਹਕੀਕਤ ਨੂੰ ਕਦੇ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਉਹ ਫਿਰ ਤੋਂ ਹਸਪਤਾਲ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ, ਜੇਕਰ ਹਸਪਤਾਲ ਮਰੀਜ਼ਾਂ ਨੂੰ ਬੈਡ ਦੇਣ ਤੋਂ ਇਨਕਾਰ ਕਰਨਗੇ