youth police cut challan: ਲੁਧਿਆਣਾ ਪੁਲਿਸ ਦੀ ਉਸ ਸਮੇਂ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ, ਜਦ ਉਨ੍ਹਾਂ ਨੇ ਚਾਹ ਪੀਣ ਲੱਗੇ ਇਕ ਨੌਜਵਾਨ ਦਾ ਚਲਾਨ ਕੱਟ ਦਿੱਤਾ। ਜਾਣਕਾਰੀ ਮੁਤਾਬਕ ਇੱਥੇ ਪਿੰਡ ਕੁਲਾਰ ਦਾ ਨੌਜਵਾਨ ਕੁਲਵਿੰਦਰ ਸਿੰਘ ਇਕ ਦੁਕਾਨ ‘ਤੇ ਫਿਟਿੰਗ ਦੇ ਲਈ ਸ਼ੀਸੇ ਦਾ ਨਾਪ ਦੇਣ ਗਿਆ ਸੀ, ਤਾਂ ਦੁਕਾਨ ਮਾਲਕ ਰਾਜਵਿੰਦਰ ਸਿੰਘ ਨੇ ਚਾਹ ਬਣਾ ਲਈ। ਜਦੋਂ ਨੌਜਵਾਨ ਦੁਕਾਨ ‘ਤੇ ਬੈਠ ਕੇ ਚਾਹ ਪੀਣ ਲੱਗੇ ਤਾਂ ਉਨ੍ਹਾਂ ਨੇ ਮਾਸਕ ਉਤਾਰ ਲਿਆ ਪਰ ਇੰਨੇ ਸਮੇਂ ਨੂੰ ਉੱਥੇ ਕੁਝ ਪੁਲਿਸ ਕਰਮਚਾਰੀਆਂ ਪਹੁੰਚੇ, ਜਿਨ੍ਹਾਂ ਨੇ ਕੁਲਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਦਾ 500-500 ਰੁਪਏ ਦਾ ਚਾਲਾਨ ਕੱਟ ਦਿੱਤਾ ਅਤੇ ਜਦੋਂ ਉਨ੍ਹਾਂ ਨੌਜਵਾਨਾਂ ਨੇ ਚਲਾਨ ਭਰਨ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਥਾਣੇ ਲਿਜਾਣ ਦੀ ਧਮਕੀ ਦੇਣ ਲੱਗੇ।
ਦੱਸਣਯੋਗ ਹੈ ਕਿ ਦੇਸ਼ ਵਿਆਪੀ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਰੋਕਣ ਲਈ ਸਰਕਾਰ ਵੱਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪਾਲਣਾ ਕਰਵਾਉਣ ਲਈ ਪੁਲਿਸ ਵੱਲੋਂ ਵੀ ਸਖਤੀ ਵਰਤੀ ਜਾ ਰਹੀ ਹੈ।