ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਨੇ ਕਬਜ਼ਿਆਂ ‘ਤੇ ਕੀਤੀ ਵੱਡੀ ਕਾਰਵਾਈ। ਇੱਥੇ ਨਗਰ ਕੌਂਸਲ ਦਾ ਪੀਲਾ ਪੰਜਾ (ਜੇਸੀਬੀ) ਕਰੀਬ 65 ਸਾਲ ਪੁਰਾਣੇ ਕਬਜ਼ਿਆਂ ’ਤੇ ਚੱਲ ਪਿਆ। ਕੌਂਸਲ ਨੇ ਕਰੋੜਾਂ ਰੁਪਏ ਦਾ ਖਰਚਾ ਛੁਡਵਾ ਕੇ ਜਗ੍ਹਾ ਦਾ ਕਬਜ਼ਾ ਲੈ ਲਿਆ। ਇੱਥੇ ਨਗਰ ਕੌਂਸਲ ਦੀ ਕਰੀਬ 3 ਵਿੱਘੇ ਜ਼ਮੀਨ ’ਤੇ ਕਬਜ਼ਾ ਸੀ। 20 ਫੁੱਟ ਚੌੜੀ ਅਤੇ 150 ਫੁੱਟ ਲੰਬੀ ਸੜਕ ‘ਤੇ ਵੀ ਕਬਜ਼ਾ ਕੀਤਾ ਗਿਆ। ਇਹ ਹੁਣ ਕੌਂਸਲ ਦੇ ਕਬਜ਼ੇ ਵਿੱਚ ਹੈ।
ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਸਨਅਤੀ ਖੇਤਰ ਵਿੱਚ ਨਗਰ ਕੌਂਸਲ ਦੀ ਮਲਕੀਅਤ ਵਾਲੀ ਇਸ ਜਗ੍ਹਾ ਦੀ ਕੀਮਤ ਕਰੋੜਾਂ ਰੁਪਏ ਹੈ। ਇਸ ਥਾਂ ’ਤੇ ਕਰੀਬ 65 ਸਾਲਾਂ ਤੋਂ ਕਬਜ਼ੇ ਸਨ। ਇਸ ਤੋਂ ਛੁਟਕਾਰਾ ਦਿਵਾਉਣ ਲਈ ਨਗਰ ਕੌਂਸਲ ਨੇ ਲੰਬੀ ਕਾਨੂੰਨੀ ਲੜਾਈ ਲੜੀ। ਹਾਈ ਕੋਰਟ ਦਾ ਕੇਸ ਜਿੱਤਣ ਤੋਂ ਬਾਅਦ ਵੀ ਕਬਜ਼ੇ ਨਹੀਂ ਛੱਡੇ ਜਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਸ ਤੋਂ ਬਾਅਦ ਨਗਰ ਕੌਾਸਲ ਨੇ ਮਾਮਲਾ ਫ਼ਤਹਿਗੜ੍ਹ ਸਾਹਿਬ ਦੇ ਡੀਸੀ ਅਤੇ ਐੱਸਐੱਸਪੀ ਦੇ ਧਿਆਨ ‘ਚ ਲਿਆਂਦਾ ਅਤੇ ਕਾਨੂੰਨੀ ਤੌਰ ‘ਤੇ ਕਬਜ਼ੇ ਨੂੰ ਹਟਾਇਆ |