ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ ਨਾਲ ਪੂਰੇ ਪੰਜਾਬ ਵਿਚ ਸੋਗ ਦੀ ਲਹਿਰ ਹੈ। ਰਾਜਵੀਰ ਆਪਣੇ ਪਿੱਛੇ ਪਤਨੀ, ਦੋ ਛੋਟੇ-ਛੋਟੇ ਬੱਚੇ, ਮਾਤਾ ਤੇ ਦਾਦੀ ਨੂੰ ਛੱਡ ਗਿਆ ਹੈ। ਰਾਜਵੀਰ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮਰਹੂਮ ਗਾਇਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਵੱਡੀਆਂ ਸਿਆਸੀ ਸ਼ਖਸੀਅਤਾਂ ਵੀ ਪਹੁੰਚ ਰਹੀਆਂ ਹਨ। ਅੱਜ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਤੇ ਵਿਧਾਇਕਾ ਗਨੀਵ ਕੌਰ ਮਜੀਠੀਆ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਸਦ ਮੀਤ ਹੇਅਰ ਨੇ ਕਿਹਾ ਕਿ ਇਸ ਤੋਂ ਵੱਡਾ ਦੁੱਖ ਕੀ ਹੋਵੇਗਾ ਕਿ ਇੱਕ ਮਾਂ ਨੂੰ ਆਪਣਾ ਪੁੱਤ ਹੱਥੀਂ ਤੋਰਨਾ ਪਏ। ਉਨ੍ਹਾਂ ਦੇ ਘਰ ਵਿਚ ਚਾਰ ਸਾਲਾਂ ਵਿਚ ਦੂਜੀ ਮੌਤ ਹੈ। ਪਤੀ ਦਾ ਦੁੱਖ ਤਾਂ ਰਾਜਵੀਰ ਦੀ ਮਾਤਾ ਫਿਰ ਵੀ ਝੱਲ ਗਏ ਸਨ ਪਰ ਇੱਢਾ ਕਾਬਲ ਪੁੱਤ ਗੁਆਉਣਾ, ਜਿਸ ਦੇ ਲਈ ਕਰੋੜਾਂ ਲੋਕਾਂ ਨੇ ਅਰਦਾਸਾਂ ਕੀਤੀਆਂ ਹੋਣ, ਉਸ ਮਾਂ ਲਈ ਦਾਦੀ ਲਈ ਇਹ ਦੁੱਖ ਝੱਲਣਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਰਾਜਵੀਰ ਦਾ ਪੰਜ ਸਾਲ ਦਾ ਬੱਚਾ ਹੈ ਜਿਸ ਨੂੰ ਅਜੇ ਪਤਾ ਵੀ ਨਹੀਂ ਕਿ ਮੇਰਾ ਪਿਤਾ ਕਿਸ ਤਰ੍ਹਾਂ ਚਲਾ ਗਿਆ।

MP ਮੀਤ ਹੇਅਰ ਨੇ ਕਿਹਾ ਕਿ ਮੇਰੇ ਬਹੁਤ ਸਾਰੇ ਸਿੰਗਰ ਕਲਾਕਾਰ ਦੋਸਤ ਹਨ। ਲੋਕ ਕਈਆਂ ਲਈ ਚੰਗਾ-ਮਾੜਾ ਬੋਲਦੇ ਹਨ ਪਰ ਰਾਜਵੀਰ ਅਜਿਹਾ ਗਾਇਕ ਸੀ ਜਿਸ ਬਾਰੇ ਮੈਨੂੰ ਇੱਕ ਵੀ ਬੰਦੇ ਨੇ ਕੁਝ ਮਾੜਾ ਨਹੀਂ ਕਿਹਾ। ਰਾਜਵੀਰ ਨੂੰ ਲੈ ਕੇ ਹਮੇਸ਼ਾ ਪਾਜੀਟਿਵ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਸਨ। ਜਵੰਦਾ ਦੇ ਜਾਣ ਨਾਲ ਪੂਰੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਇਹ ਵੀ ਪੜ੍ਹੋ : ਸੂਬੇ ਦੀਆਂ ਜੇਲ੍ਹਾਂ ‘ਚ ਤਾਇਨਾਤ ਹੋਣਗੇ ਸਨੀਫਰ ਡੌਗ, ਕੈਬਨਿਟ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ
ਇਸ ਦੇ ਨਾਲ ਹੀ ਬਿਕਰਮ ਮਜੀਠੀਆ ਦੀ ਪਤਨੀ ਤੇ ਮਜੀਠੀਆ ਹਲਕੇ ਤੋਂ ਵਿਧਾਇਕ ਗਨੀਵ ਕੌਰ ਵੀ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਨ੍ਹਾਂ ਕਿਹਾ ਕਿ ਰਾਜਵੀਰ ਦਾ ਬਿਕਰਮ ਮਜੀਠੀਆ ਨਾਲ ਬਹੁਤ ਪਿਆਰ ਸੀ। ਰਾਜਵੀਰ ਜਵੰਦਾ ਦੇ ਜਾਣ ਦਾ ਸਾਨੂੰ ਬਹੁਤ ਦੁੱਖ ਹੈ, ਰਾਜਵੀਰ ਦੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਪੰਜਾਬ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਪਰਿਵਾਰ ਲਈ ਤਾਂ ਇਹ ਦੁੱਖ ਸਹਿਣਾ ਬਹੁਤ ਔਖਾ ਹੈ।
ਵੀਡੀਓ ਲਈ ਕਲਿੱਕ ਕਰੋ -:
























