ਅਮਰੀਕਾ ਤੋਂ ਆਈ ਇੱਕ ਅਧੇੜ ਉਮਰ ਦੀ NRI ਔਰਤ ਨੂੰ ਤੀਜਾ ਵਿਆਹ ਕਰਨ ਦੀ ਇੱਛਾ ਮਹਿੰਗੀ ਪੈ ਗਈ। ਪੰਜਾਬ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮਾਮਲਾ ਕਿਲਾ ਰਾਏਪੁਰ ਤੋਂ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ 71-72 ਸਾਲਾਂ ਦੀ ਅਮਰੀਕੀ ਨਾਗਰਿਕ ਤੇ ਭਾਰਤੀ ਮੂਲ ਦੀ ਰੁਪਿੰਦਰ ਪੰਧੇਰ NRI ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਕਤਲ ਦੀ ਸਾਜਿਸ਼ ਚਰਨਜੀਤ ਨਾਂ ਦੇ ਬੰਦੇ ਨੇ ਬਣਾਈ ਸੀ, ਜੋਕਿ ਇਸ ਵੇਲੇ ਇੰਗਲੈਂਡ ਵਿਚ ਹੈ। ਔਰਤ ਲੰਮੇ ਸਮੇਂ ਤੋਂ ਉਸ ਦੇ ਸੰਪਰਕ ਵਿਚ ਸੀ। ਸੂਤਰਾਂ ਮੁਤਾਬਕ ਉਸ ਨੇ ਵਿਆਹ ਔਰਤ ਤੋਂ ਲੱਖਾਂ ਦੀ ਠੱਗੀ ਵੀ ਮਾਰੀ ਸੀ। ਔਰਤ ਕਿਲਾ ਰਾਏਪੁਰ ਦੇ ਜਿਸ ਘਰ ਵਿਚ ਰਹਿ ਰਹੀ ਸੀ ਉਥੇ ਹੀ ਗਲਾ ਘੋਟਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਹ ਕਤਲ ਇੰਗਲੈਂਡ ਵਿਚ ਰਹਿ ਰਹੇ ਵਿਅਕਤੀ ਚਰਨਜੀਤ ਦੇ ਕਹਿਣ ‘ਤੇ ਹੀ ਕੀਤਾ ਗਿਆ।
ਜਾਣਕਾਰੀ ਮੁਤਾਬਕ ਕਤਲ ਕਰਨ ਵਾਲੇ ਦੋਸ਼ੀ ਨੂੰ ਇਸ ਦੇ ਲਈ 50 ਹਜਾਰ ਰੁਪਏ ਦੇਣ ਲਈ ਕਿਹਾ ਗਿਆਸੀ। ਕਤਲ ਕਰਨ ਵਾਲੇ ਨੇ ਹੀ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਸੀ। ਪੁਲਿਸ ਵੱਲੋਂ ਸਾਰਾ ਕੇਸ ਟ੍ਰੇਸ ਕੀਤਾ ਗਿਆ ਹੈ। ਕਤਲ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਮਗਰੋਂ ਉਸ ਦੀ ਨਿਸ਼ਾਨ ਦੇਹੀ ‘ਤੇ ਹੀ ਔਰਤ ਦਾ ਕੰਕਾਲ ਵੀ ਲੱਭ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ : ਦਵਾਈ ਲੈਣ ਜਾ ਰਹੇ ਬਜ਼ੁਰਗ ਪਤੀ-ਪਤਨੀ ਨਾਲ ਵਾਪਰਿਆ ਵੱਡਾ ਭਾਣਾ
ਦੱਸਿਆ ਜਾ ਰਿਹਾ ਹੈ ਕਿ ਔਰਤ ਕਿਸੇ ਮਾਮਲੇ ਵਿਚ ਪੀਓ ਸੀ ਇਸ ਮਾਮਲੇ ਵਿਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਚਰਨਜੀਤ ਨੇ ਉਸ ਨੂੰ ਮਦਦ ਦਾ ਭਰੋਸਾ ਦਿੱਤਾ ਸੀ ਇਸ ਲਈ ਕਿਲਾ ਰਾਏਪੁਰ ਰਹਿ ਰਹੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੱਖਾਂ ਰੁਪਏ ਦੀ ਠੱਗੀ ਮਾਰਨ ਲਈ ਇਹ ਸਾਰੀ ਸਾਜਿਸ਼ ਰਚੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:

























