ਦੁੱਧ ਉਤਪਾਦਕਾਂ ਨੇ ਅੱਜ ਜਲੰਧਰ ਦੇ ਨਾਮਦੇਵ ਚੌਕ ਨੇੜੇ ਸਹਿਕਾਰਤਾ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਕੀਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਹੋਈਆਂ। ਦੁੱਧ ਉਤਪਾਦਕਾਂ ਨੇ ਦੋਸ਼ ਲਾਇਆ ਕਿ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਉਨ੍ਹਾਂ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ।
ਸਾਰੇ ਦੁੱਧ ਵਿਕਰੇਤਾਵਾਂ ਦੀ ਕੁੱਲ 20 ਲੱਖ ਰੁਪਏ ਤੋਂ ਵੱਧ ਦੀ ਬਕਾਇਆ ਰਾਸ਼ੀ ਅਜੇ ਵੀ ਬਕਾਇਆ ਹੈ, ਪਰ ਵਿਭਾਗ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ, ਜਿਸ ਕਾਰਨ ਉਨ੍ਹਾਂ ਅੱਜ ਦਫ਼ਤਰ ਦੇ ਬਾਹਰ ਦੁੱਧ ਰੋੜ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ।

ਦੁੱਧ ਵਿਕ੍ਰੇਤਾ ਸਰਦੂਲ ਸਿੰਘ ਨੇ ਦੱਸਿਆ ਕਿ ਵੇਰਕਾ ਦੀ ਪਿੰਡ ਜੰਗ-ਏ-ਸਰਾਏ ਵਿੱਚ ਰਜਿਸਟਰਡ ਸੁਸਾਇਟੀ ਹੈ। ਇਹ ਸੁਸਾਇਟੀ ਪਿੰਡ ਵਿੱਚ 1980 ਤੋਂ ਚੱਲ ਰਹੀ ਹੈ। ਪਿਛਲੀ ਅਗਸਤ ਵਿੱਚ ਕਮੇਟੀ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ 3 ਮਹੀਨਿਆਂ ਵਿੱਚ ਚੋਣਾਂ ਕਰਵਾਉਣੀਆਂ ਹੁੰਦੀਆਂ ਹਨ।
ਪਰ 07 ਮਹੀਨੇ ਬੀਤ ਜਾਣ ਦੇ ਬਾਵਜੂਦ ਸਿਆਸੀ ਦਬਾਅ ਅਤੇ ਅਫਸਰਾਂ ਦੀ ਦਖਲ ਅੰਦਾਜ਼ੀ ਕਾਰਨ ਅਜੇ ਤੱਕ ਚੋਣਾਂ ਨਹੀਂ ਕਰਵਾਈਆਂ ਗਈਆਂ। ਇਸ ਤੋਂ ਬਾਅਦ 21 ਮਾਰਚ ਨੂੰ ਚੋਣ ਕਰਵਾਈ ਗਈ, ਚੋਣ ਤੋਂ ਬਾਅਦ ਡੀ.ਆਰ. ਵੱਲੋਂ ਸਟੇ ਦੇ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਹ ਅਧਿਕਾਰੀ ਨੂੰ ਮਿਲੇ ਅਤੇ ਕਿਹਾ ਕਿ ਉਹ ਕਾਨੂੰਨ ਦੇ ਹਿਸਾਬ ਨਾਲ ਚੱਲਣ ਪਰ ਦੁੱਧ ਉਤਪਾਦਕਾਂ ਦੀ ਬਕਾਇਆ ਪੇਮੈਂਟ ਉਨ੍ਹਾਂ ਨੂੰ ਦੇ ਦੇਣ।
ਇਹ ਵੀ ਪੜ੍ਹੋ : ਪੰਜਾਬ ‘ਚ ਹਫਤੇ ਵਿਚ ਮਿਲੇਗਾ ਡ੍ਰਾਈਵਿੰਗ ਲਾਇਸੰਸ, ਘਰ ਬੈਠੇ ਮਿਲਣਗੀਆਂ ਟਰਾਂਸਪੋਰਟ ਸਬੰਧੀ ਸੇਵਾਵਾਂ!
11 ਅਪ੍ਰੈਲ ਨੂੰ ਡੀਆਰ ਨੇ ਅਦਾਇਗੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਕੋਈ ਅਦਾਇਗੀ ਨਹੀਂ ਹੋਈ। ਚੋਣਾਂ ਕਾਰਨ ਦੁੱਧ ਵਿਕ੍ਰੇਤਾਵਾਂ ਨੂੰ ਪੈਸੇ ਨਹੀਂ ਮਿਲ ਰਹੇ ਸਨ। ਇਸ ਕਾਰਨ ਦੁੱਧ ਉਤਪਾਦਕਾਂ ਨੇ ਪ੍ਰੇਸ਼ਾਨ ਹੋ ਕੇ ਡੇਅਰੀ ਤੋਂ ਲਿਆਂਦੇ ਦੁੱਧ ਨੂੰ ਦਫ਼ਤਰ ਦੇ ਬਾਹਰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵੀਡੀਓ ਲਈ ਕਲਿੱਕ ਕਰੋ -:
























