ਜਲੰਧਰ ਦੇ ਸੰਤੋਖਪੁਰਾ ਵਿੱਚ ਇੱਕ ਡਾਕਟਰ ਦੇ ਘਰ ‘ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆ ਕਿ 10 ਰਾਊਂਡ ਫਾਇਰ ਕੀਤੇ ਗਏ, ਜੋ ਕੰਧਾਂ ‘ਤੇ ਲੱਗੇ। ਇਹ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋਈ ਹੈ। ਪੁਲਿਸ ਦੀ ਇੱਕ ਟੀਮ ਤਿੰਨਾਂ ਦੋਸ਼ੀਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਗੋਲੀਆਂ ਦੇ ਨਿਸ਼ਾਨ ਮਾਰਕ ਕਰਕੇ ਸਬੂਤ ਇਕੱਠੇ ਕੀਤੇ।
ਦੇਰ ਰਾਤ 1.30 ਵਜੇ ਹੋਈ ਫਾਇਰਿੰਗ ਤੋਂ ਬਾਅਦ ਮੁਹੱਲੇ ਦੇ ਲੋਕ ਜਾਗ ਗਏ। ਡਾਕਟਰ ਨੇ ਪਹਿਲਾਂ ਮੁਹੱਲੇ ਦੇ ਕੌਂਸਲਰ ਨੂੰ ਸੂਚਿਤ ਕੀਤਾ। ਬਾਅਦ ਵਿੱਚ ਥਾਣਾ 8 ਤੋਂ ਪੁਲਿਸ ਦ ਟੀਮ ਪਹੁਚੀ ਅਤੇ ਜਾਂਚ ਕੀਤੀ। ਡਾਕਟਰ ਨੇ ਦੱਸਿਆ ਕਿ ਬੀਤੇ ਦਿਨੀਂ ਨਾ ਤਾਂ ਉਨ੍ਹਾਂ ਨੂੰ ਕੋਈ ਧਮਕੀ ਮਿਲੀ ਨਾ ਹੀ ਕਿਸੇ ਨੇ ਫਿਰੌਤੀ ਮੰਗੀ। ਕੌਂਸਲਰ ਮੁਤਾਬਕ ਡਾਕਟਰ ਦੀ ਕਿਸੇ ਨਾਲ ਰੰਜਿਸ਼ ਵਰਗਾ ਨਹੀਂ ਹੈ।

ਥਾਣਾ 8 ਪੁਲਿਸ ਨੇ ਡਾਕਟਰ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਪਹੁੰਚੇ ਏਸੀਪੀ ਜਯੰਤ ਪੁਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕਰਨ ਲਈ ਤਕਨੀਕੀ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ। ਜਲੰਧਰ ਸੀਪੀ ਨਿੱਜੀ ਤੌਰ ‘ਤੇ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ : ਬਠਿੰਡਾ ‘ਚ ਪਟਵਾਰੀ 10,000 ਰੁ. ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਜਾਲ ਵਿਛਾ ਕੇ ਫੜਿਆ
ਘਟਨਾ ਦਾ ਜੋ ਸਿਸਿਟੀਵੀ ਫੁਟੇਜ ਸਾਹਮਣੇ ਆਇਆ ਹੈ ਉਸ ਵਿਚ ਦੋ ਨੌਜਵਾਨ ਮੂੰਹ ਢਕੇ ਹੋਏ ਨਜਰ ਆਉਂਦੇ ਹਨ। ਰਾਤ 1 ਵਜਕੇ 40 ਮਿੰਟ ‘ਤੇ ਉਹ ਆਉਂਦੇ ਹਨ। 1 ਮਿੰਟ ਤੱਕ ਇੱਕ ਨੌਜਵਾਨ ਲਗਤਾਰ ਫਾਇਰ ਕਰਦਾ ਹੈ। ਨੌਜਵਾਨ ਨੇ ਘਰ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਕਾਰ ਦੇ ਕੋਲ ਜਾ ਕੇ ਟਾਇਰ ‘ਤੇ ਅੱਗੇ ਤੇ ਪਿੱਛੇ 3 ਫਾਇਰ ਕੀਤੇ। ਇਸ ਤੋਂ ਬਾਅਦ ਉਸ ਦਾ ਕੁਝ ਸਮਾਨ ਗਲੀ ਵਿਚ ਡਿੱਗ ਜਾਂਦਾ ਹੈ, ਉਹ ਉਸ ਨੂੰ ਚੁੱਕਦ ਹੈ ਤੇ ਬਾਈਕ ਰਾਹੀਂ ਦੋਵੇਂ ਭੱਜ ਜਾਂਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਘਟਨਾ ਦੌਰਾਨ ਕਿਸੇ ਫਿਰੌਤੀ ਦੀ ਮੰਗ ਨਹੀਂ ਕੀਤੀ।
ਵੀਡੀਓ ਲਈ ਕਲਿੱਕ ਕਰੋ -:
























