ਈਟੀਟੀ ਅਧਿਆਪਕ ਸੋਹਣ ਸਿੰਘ ਦਾ ਐੱਮ.ਐੱਲ.ਏ. ਹੋਸਟਲ ਦੇ ਮੋਬਾਈਲ ਟਾਵਰ ‘ਤੇ ਚੜ੍ਹੇ ਨੂੰ ਅੱਜ 9ਵਾਂ ਦਿਨ ਹੋ ਗਿਆ ਹੈ। ਪਰ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ। ਸੋਹਣ ਸਿੰਘ ਵੱਲੋਂ ਜਾਰੀ ਵੀਡੀਓ ਅਨੁਸਾਰ ਉਸ ਨੇ ਕਿਹਾ ਕਿ ਗੈਰ ਕਾਨੂੰਨੀ ਢੰਗ ਨਾਲ ਪੱਕੇ ਅਧਿਆਪਕ ਨੂੰ ਪੰਜ ਸਾਲ ਨੌਕਰੀ ਕਰਨ ਉਪਰੰਤ ਉਸ ਦੀ ਤਨਖਾਹ 65 ਹਜ਼ਾਰ ਰੁਪਏ ਤੋਂ ਘੱਟਾ ਤੇ 25 ਹਜ਼ਾਰ ਰੁਪਏ ਕਰ ਦਿੱਤੀ ਹੈ।
ਉਸ ਨੇ ਕਿਹਾ ਕਿ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਸਿੱਖਿਆ ਵਿਭਾਗ ਵੀ ਮੰਨਦਾ ਹੈ ਕਿ 4500 ਕੈਟਾਗਰੀ ਅਧਿਆਪਕਾਂ ਨਾਲ ਧੱਕਾ ਹੋਇਆ ਹੈ। ਉਸ ਨੇ ਕਿਹਾ ਕਿ ਘੱਟ ਤਨਖਾਹ ਕਾਰਨ ਨਾਂ ਤਾਂ ਮੈਂ ਆਪਣੇ ਬੱਚੇ ਦਾ ਪਾਲਨ ਪੋਸ਼ਣ ਕਰ ਸਕਦਾ ਹਾਂ ਤੇ ਨਾ ਹੀ ਘਰ ਬਣਾਉਣ ਲਈ ਲਏ ਕਰਜ਼ੇ ਦੀਆਂ ਕਿਸ਼ਤਾਂ ਦੇ ਸਕਦਾ ਹਾਂ। ਉਸ ਨੇ ਕਿਹਾ ਕਿ ਵਿਭਾਗ ਵੱਲੋਂ ਨਾਂ ਸੁਣਵਾਈ ਹੋਣ ਕਾਰਨ ਮੈਨੂੰ ਮਜਬੂਰਨ ਟਾਵਰ ‘ਤੇ ਚੜ੍ਹਨਾ ਪਿਆ ਹੈ। ਉਸ ਨੇ ਕਿਹਾ ਕਿ ਜੇ ਮੇਰੇ ਨਾਲ ਕੋਈ ਹਬੀ ਨਬੀ ਹੋ ਗਈ ਤਾਂ ਉਸ ਦੀ ਜਿੰਮੇਵਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: