ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਖ਼ਿੱਤੇ ’ਚ ਮੌਨਸੂਨ ਦੀ ਰਫ਼ਤਾਰ ਢਿੱਲੀ ਰਹਿ ਸਕਦੀ ਹੈ ਕਿਉਂਕਿ ਇਸ ਦੇ ਅੱਗੇ ਵਧਣ ਦੇ ਕੋਈ ਵਿਸ਼ੇਸ਼ ਲੱਛਣ ਨਜ਼ਰ ਨਹੀਂ ਆ ਰਹੇ ਹਨ।
ਵਿਭਾਗ ਨੇ ਕਿਹਾ ਕਿ ਹਵਾਵਾਂ ਦੀ ਦਿਸ਼ਾ ਵੀ ਸਾਜ਼ਗਾਰ ਮਾਹੌਲ ਵੱਲ ਸੰਕੇਤ ਨਹੀਂ ਕਰ ਰਹੀ ਹੈ।
ਮੱਧ ਪ੍ਰਦੇਸ਼ ’ਚ ਜੂਨ ਦੇ ਮਹੀਨੇ ’ਚ ਔਸਤ ਨਾਲੋਂ 94 ਫ਼ੀਸਦ ਮੀਂਹ ਵਾਧੂ ਪਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ-ਪੱਛਮੀ ਮੌਨਸੂਨ ਪੂਰਬੀ ਮੱਧ ਪ੍ਰਦੇਸ਼ ’ਚ ਸੱਤ ਦਿਨ ਪਹਿਲਾਂ 10 ਜੂਨ ਨੂੰ ਪਹੁੰਚ ਗਿਆ ਸੀ ਅਤੇ ਸ਼ਨਿਚਰਵਾਰ ਤੱਕ ਪੂਰੇ ਸੂਬੇ ’ਚ ਮੀਂਹ ਪੈ ਗਏ ਸਨ।