ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਦੀ ਟੈਕਨੀਕਲ ਟੀਮ ਵੱਲੋਂ ਸੀਈਆਈਆਰ ਪੋਰਟਲ ਦੀ ਮਦਦ ਨਾਲ ਗੁੰਮ ਹੋਏ ਲੋਕਾਂ ਦੇ 350 ਮੋਬਾਈਲ ਫੋਨ ਟ੍ਰੇਸ ਕਰਕੇ ਜ਼ਿਲ੍ਹਾ ਪੁਲਿਸ ਐੱਸਐੱਸਪੀ ਵੱਲੋਂ ਫੋਨ ਮਾਲਕਾਂ ਨੂੰ ਸੌਂਪੇ ਗਏ।
SSP ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਮੋਬਾਈਲ ਗੁੰਮ ਹੋਣ ਬਾਰੇ ਜ਼ਿਲ੍ਹਾ ਮੁਕਤਸਰ ਪੁਲਿਸ ਨੂੰ 496 ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਟੀਮ ਵੱਲੋਂ ਗੁੰਮ ਹੋਏ ਮੋਬਾਈਲ ਫੋਨਾਂ ਦੀ ਸੀਆਈਆਰ ਪੋਰਟਲ ‘ਤੇ ਟ੍ਰੇਸਿੰਗ ‘ਤੇ ਲਗਾਇਆ ਗਿਆ ਸੀ ਜਿਸ ‘ਤੇ 350 ਮੋਬਾਈਲ ਫੋਨ ਚੱਲਦੇ ਪਾਏ ਗਏ।
ਇਹ ਮੋਬਾਈਲ ਫੋਨ ਬਰਾਮਦ ਕਰਕੇ ਅੱਜ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ ਗਏ ਹਨ। ਹੋਰ 146 ਗੁੰਮ ਹੋਏ ਮੋਬਾਈਲ ਫੋਨ ਜਦੋਂ ਵੀ ਚੱਲਦੇ ਹੋਏ ਪਾਏ ਜਾਣਗੇ ਤਾਂ ਉਨ੍ਹਾਂ ਨੂੰ ਟ੍ਰੇਸ ਕਰਕੇ ਮਾਲਕਾਂ ਨੂੰ ਸੌਂਪਿਆ ਜਾਵੇਗਾ। ਐੱਸਐੱਸਪੀ ਵੱਲੋਂ ਅੱਜ ਆਪਣੇ ਦਫਤਰ ਆਮ ਪਬਲਿਕ ਨੂੰ ਬੁਲਾ ਕੇ ਮੋਬਾਈਲ ਫੋਨ ਉਨ੍ਹਾਂ ਨੂੰ ਸੌਂਪੇ ਗਏ।
ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਸਿੱਖੀ ਦੇ ਰੁਪ ‘ਚ ਬਹਿਰੂਪੀਆ ਹੈ, ਝੂਠ ਬੋਲਦਾ ਹੈ : ਰਵਨੀਤ ਬਿੱਟੂ
ਐੱਸਐੱਸਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਮੋਬਾਈਲ ਗੁੰਮ ਹੁੰਦਾ ਹੈ ਤਾਂ ਉਹ ਮੋਬਾਈਲ ਦਾ IMEI ਨੰਬਰ, ਕੰਪਨੀ ਤੇ ਮੋਬਾਈਲ ਵਿਚ ਪਹਿਲਾਂ ਚੱਲਦੇ ਸਿਮ ਆਦਿ ਦਾ ਵੇਰਵਾ ਦਿੰਦੇ ਹੋਏ ਸ਼ਿਕਾਇਤ ਨੇੜੇ ਦੇ ਪੁਲਿਸ ਸਾਂਝਾ ਕੇਂਦਰ ਵਿਚ ਦਰਜ ਕਰਵਾਏ ਤਾਂ ਕਿ ਉਨ੍ਹਾਂ ਦਾ ਮੋਬਾਈਲ ਫੋਨ ਟ੍ਰੇਸਿੰਗ ‘ਤੇ ਲਗਾਉਣ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਸਕੇ।