Navjot Sidhu’s remarks : ਅੰਮ੍ਰਿਤਸਰ : ਕਾਂਗਰਸ ਨੇਤਾ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੁਸਹਿਰੇ ਮੌਕੇ ਆਪਣਾ ਜਨਮ ਦਿਨ ਮਨਾਇਆ। ਉਂਝ ਤਾਂ ਸਿੱਧੂ ਦਾ ਜਨਮ ਦਿਨ ਕੁਝ ਦਿਨ ਪਹਿਲਾਂ ਸੀ ਪਰ ਉਨ੍ਹਾਂ ਨੇ ਅੱਜ ਇਸ ਨੂੰ ਮਨਾਇਆ। ਜਨਮਦਿਨ ਮਨਾਉਣ ਲਈ ਉਹ ਚਮਰੰਗ ਰੋਡ ਸਥਿਤ ਝੁੱਗੀਆਂ ‘ਚ ਪੁੱਜੇ ਤੇ ਲੋੜਵੰਦਾਂ ਨੂੰ ਕੰਬਲ ਵੀ ਵੰਡੇ। ਇਸ ਮੌਕੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਖਿਲਾਫ ਹੱਲਾ ਬੋਲਿਆ ਤੇ ਕੇਂਦਰ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਨਵਜੋਤ ਸਿੱਧੂ ਨੇ ਨੇ ਕੇਂਦਰ ‘ਤੇ ਵਾਰ ਕਰਦਿਆਂ ਕਿਹਾ ਕਿ ਰਾਵਣ ਵਾਂਗ ਸਰਕਾਰ ਦਾ ਹੰਕਾਰ ਟੁੱਟੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਇੱਕਠੇ ਰਹਾਂਗੇ ਤਾਂ ਸਭ ਕੁੱਝ ਹੋਵੇਗਾ।
ਸਿੱਧੂ ਨੇ ਖੇਤੀ ਕਾਨੂੰਨਾਂ ‘ਚ ਮੋਦੀ ਨੂੰ ਵੀ ਘੇਰਿਆ। ਉਨ੍ਹਾਂ ਨੇ ਮੋਦੀ ਨੂੰ ਅੰਬਾਨੀ ਤੇ ਅਡਾਨੀ ਦੀ ਕਠਪੁਤਲੀ ਦੱਸਿਆ ਤੇ ਕਿਸਾਨਾਂ ਕਿਹ ਕਿਸਾਨਾਂ ਦੀ ਗੱਲ ਨਾ ਸੁਣਨ ਵਾਲਿਆਂ ਦੀ ਹਾਰ ਨਿਸ਼ਚਿਤ ਹੈ। ਕਾਫੀ ਦੇਰ ਤੋਂ ਸਿਆਸੀ ਮਾਲਿਆਂ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਨਵਜੋਤ ਸਿੱਧੂ ਇੱਕ ਵਾਰ ਫਿਰ ਤੋਂ ਸਰਗਰਮ ਹੋ ਗਏ ਹਨ ਤੇ ਉਹ ਖੇਤੀ ਕਾਨੂੰਨਾਂ ਲਈ ਉਹ ਕਿਸਾਨਾਂ ਨਾਲ ਧਰਨੇ ‘ਤੇ ਵੀ ਬੈਠੇ ਸਨ। ਉਨ੍ਹਾਂ ਕਿਹਾ ਕਿ ਫ਼ਸਲ ਦੀ ਕੀਮਤ, ਫ਼ਸਲ ਉਗਾਉਣ ਵਾਲਾ ਤੈਅ ਕਰੇ, ਕੇਂਦਰ ਕਿੱਦਾਂ ਤੈਅ ਕਰ ਫ਼ਸਲ ਦਾ ਭਾਅ ਸਕਦੀ ਹੈ। ਕੇਂਦਰ ਦਾ ਸ਼ੈਤਾਨ ਦਾ ਰੂਪ ਅਪਣਾਇਆ ਹੈ, ਆਓ ਸਾਰੇ ਅਪਣੀ ਤਾਕਤ ਨੂੰ ਪਛਾਣੀਏ ਤੇ ਕੇਂਦਰ ਦੇ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕਰੀਏ। ਪੰਜਾਬ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਲਾਈਨ ਪਿੰਡ ਦੇਵੀਦਾਸਪੁਰਾ ‘ਤੇ ਚੱਲ ਰਿਹਾ ਧਰਨਾ ਅੱਜ 32ਵੇਂ ਦਿਨ ‘ਚ ਦਾਖਲ ਹੋ ਗਿਆ ਹੈ ਤੇ ਲਗਾਤਾਰ ਕਿਸਾਨ ਕੇਂਦਰ ਦੇ ਕਾਨੂੰਨਾਂ ਖਿਲਾਫ ਡਟੇ ਹੋਏ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਰਾਹੁਲ ਗਾਂਧੀ ਦੀ ਟਰੈਕਟਰ ਯਾਤਰਾ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਆਪਣੀ ਹੀ ਸਰਕਾਰ ‘ਤੇ ਨਿਸ਼ਾਨੇ ਸਾਧੇ ਸਨ ਪਰ ਬਾਅਦ ‘ਚ ਵਿਧਾਨ ਸਭਾ ‘ਚ ਉਹ ਕੈਪਟਨ ਸਰਕਾਰ ਦੀ ਤਾਰੀਫ ਕਰਦੇ ਨਜ਼ਰ ਆਏ। ਸਦਨ ‘ਚ ਖੇਤੀ ਬਿੱਲਾਂ ‘ਤੇ ਬੋਲਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਫੋਨ ਕੀਤਾ ਸੀ। ਇਸੇ ਕਾਰਨ ਵਿਧਾਨ ਸਭਾ ‘ਚ ਬਿੱਲ ਪਾਸ ਹੋਣ ਤੋਂ ਬਾਅਦ ਸਿੱਧੂ ਪਹਿਲੇ ਅਜਿਹੇ ਮੰਤਰੀ ਸਨ ਜਿਨ੍ਹਾਂ ਨੇ ਆਪਣੇ ਵਿਚਾਰ ਪ੍ਰਗਟਾਏ ਸਨ।