ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਦੇ ਸਬੰਧ ਵਿੱਚ ਇੱਕ ਤੋਂ ਬਾਅਦ ਇੱਕ ਕਈ ਮੋੜ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀ ਇਸ ਘਟਨਾ ਦੀ ਜਿੰਮੇਵਾਰੀ ਲੈਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾਏ ਨਿਹੰਗ ਸਿੰਘਾਂ ਦੀ ਜੱਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਦੀ ਬੀਜੇਪੀ ਆਗੂਆਂ ਨਾਲ ਪੁਰਾਣੀ ਤਸਵੀਰ ਨੇ ਤਰਥਲੀ ਮਚਾ ਦਿੱਤੀ ਸੀ।
ਜਿਸ ਤੋਂ ਬਾਅਦ ਹੁਣ ਇੱਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ। ਇਹ ਤਸਵੀਰ ਇੱਕ FIR ਦੀ ਹੈ ਜੋ 2018 ਦੇ ਵਿੱਚ ਬਰਨਾਲਾ ਜ਼ਿਲ੍ਹਾ ਦੇ ਮਹਿਲ ਕਲਾਂ ਠਾਣੇ ਦੇ ਵਿੱਚ ਦਰਜ ਕੀਤੀ ਗਈ ਸੀ। ਇਹ FIR ਨੰਬਰ 6 ਜੋ 14/01/2018 ਨੂੰ ਦਰਜ ਕੀਤੀ ਗਈ ਸੀ। ਇਹ FIR NDPS ਐਕਟ ਦੇ ਤਹਿਤ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਬਾ ਅਮਨ ਸਿੰਘ ‘ਤੇ 3 ਹੋਰ ਮਾਮਲੇ ਵੀ ਦਰਜ ਹਨ। ਸਾਹਮਣੇ ਆਈ ਜਾਣਕਰੀ ਦੇ ਅਨੁਸਾਰ ਇਸ ਮਾਮਲੇ ਵਿੱਚ 9 ਕੁਇੰਟਲ ਗਾਂਜਾ ਬਰਾਮਦ ਕੀਤਾ ਗਿਆ ਸੀ ਅਤੇ ਕੁੱਲ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਕੁੱਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਾਬਾ ਅਮਨ ਸਿੰਘ ਦਾ ਨਾਮ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੀ।
ਇਸ ਤੋਂ ਬਾਅਦ ਬਾਬਾ ਅਮਨ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਨਾਮਯਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ਸਬੰਧੀ ਬਾਬਾ ਅਮਨ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਅਗਾਊ ਜ਼ਮਾਨਤ ਲੈ ਲਈ ਸੀ। ਫਿਲਹਾਲ ਇਹ ਮਾਮਲਾ ਅਜੇ ਵੀ ਚੱਲ ਰਿਹਾ ਹੈ ਅਤੇ ਬਾਬਾ ਅਮਨ ਸਿੰਘ ਪੇਸ਼ੀਆਂ ਵੀ ਭੁਗਤ ਰਹੇ ਹਨ। ਪਰ ਇਸ ਮਾਮਲੇ ‘ਚ ਬਾਬਾ ਅਮਨ ਸਿੰਘ ਜੇਲ੍ਹ ਨਹੀਂ ਗਏ ਸਨ। ਇਸ FIR ਦੇ ਵਿੱਚ ਬਾਬਾ ਅਮਨ ਸਿੰਘ ਦੇ ਜਿਸ ਪਤੇ ਦਾ ਜਿਕਰ ਹੈ ਉਹ ਧੂਰੀ ਦਾ ਪਿੰਡ ਬੱਬਨਪੁਰ ਹੈ। ਇਸ ਤੋਂ ਇਲਾਵਾ 3 ਹੋਰ ਮਾਮਲੇ ਜਲੰਧਰ ਰਾਮਾ ਮੰਡੀ ਠਾਣੇ ਦੇ ਵਿੱਚ ਬਾਬਾ ਅਮਨ ਸਿੰਘ ‘ਤੇ ਦਰਜ ਹਨ। ਇਹ ਸਾਰੇ ਮਾਮਲੇ ਲੜਾਈ ਝਗੜੇ ਦੀਆ ਧਰਾਵਾਂ ਤਹਿਤ ਦਰਜ ਹਨ। ਫਿਲਹਾਲ ਇਸ ਮਾਮਲੇ ‘ਤੇ ਬਾਬਾ ਅਮਨ ਸਿੰਘ ਦਾ ਕੋਈ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ। ਇਹ ਮਾਮਲਾ ਬਾਬਾ ਅਮਨ ਸਿੰਘ ਦੀਆ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -: