ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕੋਈ ਧੱਕੇਸ਼ਾਹੀ ਨਹੀਂ ਹੋਈ। ਕਾਂਗਰਸ ਨੇ ਸੰਗਰੂਰ ਵਿੱਚ ਫੱਗੂਵਾਲਾ ਜ਼ੋਨ 5 ਵੋਟਾਂ ਨਾਲ ਜਿੱਤਿਆ। ਕੇਜਰੀਵਾਲ ਨੇ ਕਿਹਾ ਕਿ 2013 ਤੇ 18 ‘ਚ ਧੱਕੇਸ਼ਾਹੀ ਨਾਲ ਹੋਈਆਂ ਸੀ ਚੋਣਾਂ, ਪਰ ਇਸ ਵਾਰ ਬਿਲਕੁਲ Free & Fair Elections ਹੋਏ ਨੇ। ਜੇ 5-5 ਵੋਟਾਂ ਨਾਲ ਵਿਰੋਧੀ ਜਿੱਤੇ ਨੇ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ!
ਕਾਂਗਰਸ ਨੇ ਮੁਕਤਸਰ ਵਿੱਚ ਕੋਟਭਾਈ ਜ਼ੋਨ 41 ਵੋਟਾਂ ਨਾਲ ਜਿੱਤਿਆ। ਲਖਨਪੁਰ ਬਲਾਕ ਕਮੇਟੀ ਜ਼ੋਨ ਵਿੱਚ ਕਾਂਗਰਸ ਨੇ 3 ਵੋਟਾਂ ਨਾਲ ਜਿੱਤ ਹਾਸਲ ਕੀਤੀ। ਜਲੰਧਰ ਵਿੱਚ ਗਿੱਲ ਕਾਂਗਰਸ ਨੇ 3 ਵੋਟਾਂ ਨਾਲ ਜਿੱਤ ਹਾਸਲ ਕੀਤੀ। ਲੁਧਿਆਣਾ ਵਿੱਚ ਬਾਜਰਾ ਕਾਂਗਰਸ ਨੇ 3 ਵੋਟਾਂ ਨਾਲ ਜਿੱਤ ਹਾਸਲ ਕੀਤੀ। ਗੁਰਦਾਸਪੁਰ ਵਿੱਚ ਚੱਬੋਵਾਲ ਕਾਂਗਰਸ ਨੇ 4 ਵੋਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਹੁਸ਼ਿਆਰਪੁਰ ਵਿੱਚ ਘੋੜੇਵਾਹਾ ਕਾਂਗਰਸ ਨੇ 4 ਵੋਟਾਂ ਨਾਲ ਜਿੱਤ ਹਾਸਲ ਕੀਤੀ।

ਜੇ ਇਹ ਹਲਕੇ 1, 2, 3 ਅਤੇ 4 ਵੋਟਾਂ ਨਾਲ ਜਿੱਤ ਜਾਂਦੇ ਹਨ, ਤਾਂ ਕੀ ਚੋਣ ਧੱਕੇਸ਼ਾਹੀ ਦੇ ਦੋਸ਼ ਲਗਾਏ ਜਾ ਸਕਦੇ ਹਨ? ਉੱਥੋਂ ਦੇ ਐਸਡੀਐਮ ਨੂੰ ਇੱਕ ਵਾਰ ਫ਼ੋਨ ਕਰਨ ਦੀ ਲੋੜ ਸੀ, ਮੌਜੂਦਾ ਸਰਕਾਰ ਅਤੇ ਸੱਤਾਧਾਰੀ ਪਾਰਟੀ ਲਈ 1, 4 ਜਾਂ 5 ਵੋਟਾਂ ਵਾਲੀ ਸੀਟ ਆਪਣੇ ਪਾਸੇ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਹੈ।
ਚੋਣ ਨਤੀਜਿਆਂ ਤੋਂ ਖੁਸ਼ ਹੋ ਕੇ ਕੇਜਰੀਵਾਲ ਨੇ ਐਲਾਨ ਕੀਤਾ ਕਿ ਅਗਲੇ ਮਹੀਨੇ ਹਰੇਕ ਪੰਜਾਬੀ ਨੂੰ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਪ੍ਰਦਾਨ ਕਰਨ ਵਾਲੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਨਤੀਜਿਆਂ ਨੂੰ ਸਰਕਾਰ ਦੇ ਕੰਮ ਦਾ ਸਬੂਤ ਦੱਸਿਆ।
ਦੱਸ ਦੇਈਏ ਕਿ ਆਪ ਨੇ ਪੰਜਾਬ ਵਿੱਚ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਭਾਰੀ ਜਿੱਤ ਹਾਸਲ ਕੀਤੀ। ਪਾਰਟੀ ਨੇ ਲਗਭਗ 70 ਫੀਸਦੀ ਸੀਟਾਂ ‘ਤੇ ਕਬਜ਼ਾ ਕਰ ਲਿਆ। ਚੋਣਾਂ ਵਿੱਚ, ਪਾਰਟੀ ਨੇ ਬਲਾਕ ਕਮੇਟੀ ਦੀਆਂ 68 ਫੀਸਦੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 72 ਫੀਸਦੀ ਸੀਟਾਂ ਜਿੱਤੀਆਂ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਭਾਰੀ ਜਿੱਤ ਤੋਂ ਬਾਅਦ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਵਿੱਚ ਕਿਹਾ ਕਿ ਇਹ ਜਿੱਤ ਜਨਤਾ ਦੇ ਸਰਕਾਰ ਵਿੱਚ ਵਿਸ਼ਵਾਸ ਦਾ ਪ੍ਰਮਾਣ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਟ੍ਰੈਵਲ ਏਜੰਟ ਦੇ ਦਫਤਰ-ਘਰ ‘ਤੇ ਰੇਡ, ਡੌਂਕੀ ਰੂਟ ਮਾਮਲੇ ਨਾਲ ਜੁੜੀ ED ਦੀ ਵੱਡੀ ਕਾਰਵਾਈ
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ। ਮੁੱਖ ਮੰਤਰੀ ਮਾਨ ਨੇ ਉਨ੍ਹਾਂ ‘ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਣ ਵਾਲਿਆਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਕਿੰਨੀਆਂ ਸੀਟਾਂ ਜਿੱਤੀਆਂ।
ਵੀਡੀਓ ਲਈ ਕਲਿੱਕ ਕਰੋ -:

























