ਨਾਮੀ ਗੈਂਗਸਟਰ ਦਾ ਕਰੀਬੀ ਫੜਿਆ ਗਿਆ ਹੈ, ਜੋ ਕਿ ਪੰਜਾਬ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ ਪਰ ਪੁਲਿਸ ਵੱਲੋਂ ਉਸ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ।
ਫੜੇ ਗਏ ਮੁਲਜ਼ਮ ਕੋਲੋਂ ਦੇਸੀ ਪਿਸਤੌਲ 12 ਬੋਰ, 8 ਜ਼ਿੰਦਾ ਕਾਰਤੂਸ ਤੇ ਇਕ ਦੇਸੀ ਕੱਟਾ 12 ਬੋਰ ਸਣੇ 4 ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ ਰੋਹਿਤ ਉਰਫ ਚੀਕੂ ਹੈ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿਇਸ ਦੇ ਦੋਸਤ ਦਾ ਕਤਲ ਕੀਤਾ ਗਿਆ ਸੀ ਤੇ ਰੋਹਿਤ ਨਾਂ ਦਾ ਨੌਜਵਾਨ ਗੈਂਗਸਟਰ ਗਤੀਵਿਧੀਆਂ ਨਾਲ ਸਬੰਧ ਰੱਖਦਾ ਸੀ। ਜਿਸ ਦੇ ਦੋਸਤ ਤੇਜਪਾਲ ਦਾ ਵਿਰੋਧੀ ਪਾਰਟੀ ਵੱਲੋਂ ਕਤਲ ਕੀਤਾ ਗਿਆ ਸੀ ਤੇ ਇਸੇ ਰਜਿਸ਼ ਦੇ ਚੱਲਦਿਆਂ ਰੋਹਿਤ ਪਿਸਤੌਲ ਲੈ ਕੇ ਵਿਰੋਧੀ ਧਿਰ ਦੇ ਗਰੁੱਪ ਮੈਂਬਰਾ ਨੂੰ ਮਾਰਨ ਦੀ ਭਾਲ ਵਿਚ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਜਿਸ ‘ਤੇ ਉਸ ਨੂੰ ਹਥਿਆਰ ਸਣੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਦਬੋਚਿਆ ਪਟਵਾਰੀ ਦਾ ਸਾਥੀ, ਜ਼ਮੀਨ ਦੇ ਇੰਤਕਾਲ ਬਦਲੇ ਲਈ ਸੀ 3,000 ਰੁ. ਦੀ ਰਿਸ਼ਵਤ
ਪਟਿਆਲਾ ਪੁਲਿਸ ਨੂੰ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਵੱਲੋਂ ਮੁਲਜ਼ਮ ਰੋਹਿਤ ਨੂੰ ਕਾਬੂ ਕੀਤਾ ਗਿਆ। ਫੋਨ ਤੋਂ ਕਾਫੀ ਅਹਿਮ ਸੁਰਾਗ ਮਿਲੇ। ਜਿਸ ਤੋਂ ਪਤਾ ਲੱਗਾ ਕਿ ਮੁਲਜ਼ਮ ਦਾ ਨਾਮੀ ਗੈਂਗਸਟਰ ਨਾਲ ਕਾਫੀ ਨੇੜੇ ਦਾ ਸਬੰਧ ਸੀ।