ਪੰਜਾਬ ਵਿਚ 13 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਲੋਕ ਸਵੇਰੇ 7 ਵਜੇ ਤੋਂ ਵੋਟ ਪਾ ਰਹੇ ਹਨ। ਪੰਜਾਬ ਦੇ ਲੋਕਾਂ ਵਿਚ ਵੋਟ ਪਾਉਣ ਨੂੰ ਲੈ ਕੇ ਖਾਸਾ ਉਤਸ਼ਾਹ ਹੈ। ਅਜਿਹੀ ਹੀ ਇਕ ਤਸਵੀਰ ਪਿੰਡ ਭਰਾਜ ਤੋਂ ਸਾਹਮਣੇ ਆਈ ਹੈ ਜੋ ਕਿ ਘੋੜੀ ‘ਤੇ ਸਵਾਰ ਹੋ ਕੇ ਵੋਟ ਪਾਉਣ ਪਹੁੰਚੇ।
ਇਹ ਵੀ ਪੜ੍ਹੋ : ਇੱਕ ਹੋਰ ਫਲਾਈਟ ਨੂੰ ਬੰ/ਬ ਨਾਲ ਉਡਾਉਣ ਦੀ ਮਿਲੀ ਧ.ਮਕੀ, ਮਚ ਗਈ ਹਫੜਾ-ਦਫੜੀ
ਸ. ਲਾਜਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘੋੜਿਆਂ ਦਾ ਬਹੁਤ ਸ਼ੌਕ ਹੈ ਤੇ ਉਨ੍ਹਾਂ ਦੇ ਮਨ ਵਿਚ ਚਾਅ ਸੀ ਕਿ ਉਹ ਘੋੜੀ ‘ਤੇ ਸਵਾਰ ਹੋ ਕੇ ਵੋਟ ਪਾਉਣ ਵਾਸਤੇ ਜਾਣ ਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ। ਲਾਜਵੰਤ ਸਿੰਘ ਨੇ ਪਿੰਡ ਭਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਤੇ ਜਲਦ ਤੋਂ ਜਲਦ ਮਤਦਾਨ ਕੇਂਦਰ ‘ਤੇ ਪਹੁੰਚਣ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗਰਮੀ ਕਰਕੇ ਵੋਟ ਪਾਉਣ ਨਹੀਂ ਆ ਰਹੇ ਉਨ੍ਹਾਂ ਨੂੰ ਮੇਰੀ ਅਪੀਲ ਹੈ ਕਿ ਸ਼ਾਮ ਨੂੰ ਆ ਕੇ ਇਸ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ।
ਵੀਡੀਓ ਲਈ ਕਲਿੱਕ ਕਰੋ -: