ਸੁਨੰਦਾ ਸ਼ਰਮਾ ਮਾਮਲੇ ਵਿਚ ਗ੍ਰਿਫਤਾਰ ਪ੍ਰੋਡਿਊਸਰ ਪਿੰਕੀ ਧਾਲੀਵਾਲ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਇਸ ਗ੍ਰਿਫਤਾਰੀ ਨੂੰ ਨਾਜਾਇਜ਼ ਦੱਸਦਿਆਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਸੁੰਨਦਾ ਸ਼ਰਮਾ ਤੇ ਪਿੰਕੀ ਧਾਲੀਵਾਲ ਦਾ ਵਿਵਾਦ ਚੱਲ ਰਿਹਾ ਸੀ। ਸੁਨੰਦਾ ਸ਼ਰਮਾ ਵੱਲੋਂ ਆਪਣੇ ਪ੍ਰੋਡਿਊਸਰ ‘ਤੇ ਦੋਸ਼ ਲਾਏ ਗਏ ਸਨ, ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਲਾਲੀ ਗਿੱਲ ਦੇ ਹੁਕਮਾਂ ‘ਤੇ ਤੁਰੰਤ ਐੱਫ.ਆਈ. ਆਰ. ਦਰਜ ਕੀਤੀ ਗਈ ਸੀ।
ਇਸ ਮਗਰੋਂ ਪਿੰਕੀ ਧਾਲੀਵਾਲ ਨੂੰ ਤੁਰੰਤ ਗ੍ਰਿਫਤਾਰ ਕਰਕੇ ਦੋ ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਸੀ। ਪਿੰਕੀ ਧਾਲੀਵਾਲ ਦੇ ਘਰੋਂ ਦਸਤਾਵੇਜ਼ ਵੀ ਕਬਜ਼ੇ ਵਿਚ ਲਏ ਸਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।ਅੱਜ ਉਨ੍ਹਾਂ ਨੂੰ ਪੇਸ਼ ਵੀ ਕੀਤਾ ਗਿਆ ਪਰ ਪੰਜਾਬ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਹਾਲਾਂਕਿ ਰਿਹਾਈ ਮਗਰੋਂ ਪਿੰਕੀ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।
ਪਿੰਕੀ ਧਾਲੀਵਾਲ ਦੇ ਵਕੀਲ ਨੇ ਦੱਸਿਆ ਪ੍ਰੋਡਿਊਸਰ ਦੇ ਬੇਟੇ ਵੱਲੋਂ ਗ੍ਰਿਫਤਾਰੀ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਬਿਨਾਂ ਪੁੱਛ-ਗਿੱਛ ਕੀਤੇ ਜਾਂ ਫਿਰ ਬਿਨਾਂ ਨੋਟਿਸ ਦਿੱਤੇ ਸਿੱਧਾ ਹੀ ਗ੍ਰਿਫਤਾਰੀ ਕੀਤੇ ਜਾਣ ਤੇ ਰਿਮਾਂਡ ‘ਤੇ ਲੈਣ ਵਰਗੇ ਤੱਥ ਅਦਾਲਤ ਅੱਗੇ ਰੱਖੇ ਗਏ। ਅਦਾਲਤ ਨੇ ਗ੍ਰਿਫਤਾਰੀ ਨੂੰ ਨਾਜਾਇਜ਼ ਦੱਸਿਆ ਤੇ ਉਨ੍ਹਾਂ ਨੂੰ ਫਿਲਹਾਲ ਰਿਹਾਅ ਕਰ ਦਿੱਤਾ।
ਇਹ ਵੀ ਪੜ੍ਹੋ : ਪਾ/ਕਿਸ.ਤਾਨ ‘ਚ ਪੈਸੇਂਜਰ ਟ੍ਰੇਨ ਹਾਈਜੈਕ, 100 ਤੋਂ ਵੱਧ ਯਾਤਰੀਆਂ ਨੂੰ ਬਣਾਇਆ ਗਿਆ ਬੰ/ਧ.ਕ
ਵਕੀਲ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਅਜੇ ਜਾਰੀ ਹੈ ਅਸੀਂ ਉਸ ਵਿਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਜੋ ਵੀ ਤੱਥ ਹੋਣਗੇ ਅਸੀਂ ਸਾਹਮਣੇ ਰੱਖਾਂਗੇ। ਅਜੇ ਤੱਕ ਕੋਈ ਚਲਾਨ ਪੇਸ਼ ਨਹੀਂ ਹੋਇਆ, ਜਦੋਂ ਚਲਾਨ ਪੇਸ਼ ਹੋਏਗਾ ਤੇ ਜਾਂਚ ਹੋਵੇਗੀ ਫਿਰ ਹੀ ਅਸੀਂ ਕੋਈ ਬਿਆਨ ਦਿਆਂਗੇ। ਮਾਣਯੋਗ ਹਾਈਕੋਰਟ ਦੇ ਜੋ ਵੀ ਆਰਡਰ ਹੋਣਗੇ ਉਹ ਸਿਰ-ਮੱਥੇ। ਵਕੀਲ ਨੇ ਕਿਹਾ ਕਿ ਸੁਨੰਦਾ ਸ਼ਰਮਾ ਵੱਲੋਂ ਲਾਏ ਦੋਸ਼ਾਂ ਨੂੰ ਲੈ ਕੇ ਅਜੇ ਤੱਕ ਪਿੰਕੀ ਧਾਲੀਵਾਲ ਨਾਲ ਉਨ੍ਹਾਂ ਦੀ ਗੱਲ ਨਹੀਂ ਹੋਈ ਹੈ। ਗੱਲ ਹੋਣ ‘ਤੇ ਹੀ ਉਨ੍ਹਾਂ ਦਾ ਪੱਖ ਪਤਾ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -:
