ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲ ਰਹੀ ਹੈ। ਬਿੱਟੂ ਦਾ ਨਾਂ ਮੋਦੀ ਮੰਤਰੀ ਮੰਡਲ ਵਿਚ ਫਾਈਨਲ ਹੋ ਚੁੱਕਾ ਹੈ। ਉਹ ਕੈਬਨਿਟ ਵਿਚ ਰਾਜ ਮੰਤਰੀ ਹੋਣਗੇ। ਸਹੁੰ ਚੁੱਕਣ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਸਾਰੇ ਮੰਤਰੀ ਜੋ ਮੋਦੀ ਕੈਬਨਿਟ ਵਿਚ ਸਹੁੰ ਚੁੱਕਣਗੇ ਉਹ ਦਿੱਲੀ ਪਹੁੰਚ ਰਹੇ ਹਨ ਤੇ ਮੈਂ ਲੁਧਿਆਣਾ ਤੇ ਪੰਜਾਬ ਵਾਸੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਕਰਕੇ ਅੱਜ ਮੈਂ ਇਥੇ ਹਾਂ ਤੇ ਰਾਜ ਮੰਤਰੀ ਵਜੋਂ ਸਹੁੰ ਚੁੱਕਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਉਨ੍ਹਾਂ (ਐਨਡੀਏ) ਨੇ ਚੋਣਾਂ ਹਾਰਨ ਤੋਂ ਬਾਅਦ ਵੀ ਮੈਨੂੰ ਆਪਣੇ ਮੰਤਰੀ ਮੰਡਲ ਵਿੱਚ ਚੁਣਿਆ ਹੈ। ਇਸ ਵਾਰ ਪੰਜਾਬ ਨੂੰ ਪਹਿਲ ਦਿੱਤੀ ਗਈ ਹੈ… ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਜਪਾ ਲਈ ਮੈਦਾਨ ਤਿਆਰ ਕਰਾਂਗਾ।
ਬਿੱਟੂ ਨੇ ਕਿਹਾ ਕਿ NDA ਸਰਕਾਰ 10 ਸਾਲ ਦੀ ਪਹਿਲਾਂ ਤੋਂ ਚੱਲ ਰਹੀ ਹੈ। ਉਨ੍ਹਾਂ ਕੰਮਾਂ ਨੂੰ ਹੀ ਅੱਗੇ ਵਧਾਉਣਾ ਹੈ। ਪੰਜਾਬ ਵਿਚ ਭਾਜਪਾ ਨੇ ਬਹੁਤ ਵੱਡੀ ਪ੍ਰਾਪਤੀਆਂ ਕੀਤੀਆਂ ਹਨ ਤੇ ਉਨ੍ਹਾਂ ਨੂੰ ਕਿਵੇਂ ਸੰਭਾਲ ਕੇ ਚੱਲਣਾ ਹੈ, ਇਹ ਅਹਿਮ ਹੈ। ਬਿੱਟੂ ਨੇ ਕਿਹਾ ਕਿ ਹੁਣ ਪੰਜਾਬ ਦੇ ਮੁੱਦੇ ਹੱਲ ਹੋਣਗੇ। ਪੰਜਾਬ ਵਿਚ ਕ੍ਰਾਈਮ ਵੱਧ ਰਿਹਾ ਹੈ ਤੇ ਨਸ਼ਾ ਵੱਧ ਰਿਹਾ ਹੈ ਤੇ ਇਸ ਨੂੰ ਖਤਮ ਕੀਤਾ ਜਾਵੇਗਾ। ਇਕ ਵਾਰ ਮੋਦੀ ਸਰਕਾਰ ਫਿਰ ਤੋਂ ਦੇਸ਼ ਦੇ ਵਿਕਾਸ ਲਈ ਕੰਮ ਕਰੇਗੀ।
ਇਹ ਵੀ ਪੜ੍ਹੋ : ਪੰਜਾਬੀ ਵਿਦਿਆਰਥੀ ਦਾ ਕੈਨੇਡਾ ‘ਚ ਕਤ/ਲ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਯੁਵਰਾਜ ਗੋਇਲ
ਬਿੱਟੂ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਵਿਕਾਸ ਦਾ ਰਸਤਾ ਦਿੱਲੀ ਤੋਂ ਹੈ ਤੇ ਹੁਣ PM ਮੋਦੀ ਨੇ ਪੰਜਾਬ ਲਈ ਰੋਡਮੈਪ ਤਿਆਰ ਕਰ ਲਿਆ ਹੈ। ਉਸ ਨੂੰ ਅੱਗੇ ਵਧਾਉਣਾ ਹੈ, ਮੇਰਾ ਇਹੀ ਏਜੰਡਾ ਹੈ। ਲੁਧਿਆਣੇ ਵਾਲਿਆਂ ਨੂੰ ਧੰਨਵਾਦ ਕਰਦਾ ਹਾਂ ਤੇ ਮੁਬਾਰਕਬਾਦ ਦਿੰਦਾ ਹੈ। ਉਨ੍ਹਾਂ ਕਰਕੇ ਭਾਜਪਾ ਨੇ ਮੈਨੂੰ ਚੁਣਿਆ ਤੇ ਮੈਂ ਖਾਸ ਕਰਕੇ ਸੁਨੀਲ ਜਾਖੜ ਜੀ ਦਾ ਵੀ ਧੰਨਵਾਦੀ ਹਾਂ। ਭਾਜਪਾ ਵੱਲੋਂ ਮੈਨੂੰ ਰਾਜ ਮੰਤਰੀ ਵਜੋਂ ਚੁਣੇ ਜਾਣ ‘ਤੇ ਪੰਜਾਬ ਨੂੰ ਮਾਣ ਬਖਸ਼ਿਆ ਹੈ ਕਿਉਂਕਿ ਇਕੋ-ਇਕ ਰਾਜ ਮੰਤਰੀ ਮੈਂ ਪੰਜਾਬ ਤੋਂ ਬਣਨ ਜਾ ਰਿਹਾ ਹੈ।