ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਦਿਲ ਲੁਮਿਨਾਟੀ ਟੂਰ 31 ਦਸੰਬਰ ਦੀ ਰਾਤ ਨੂੰ ਸਮਾਪਤ ਹੋ ਗਿਆ। ਲੁਧਿਆਣਾ ਤੋਂ ਬਾਅਦ ਦਿਲਜੀਤ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਗਏ। ਦੁਸਾਂਝਾਂ ਵਾਲੇ ਨੇ PM ਮੋਦੀ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜਿਸ ਤੋਂ ਬਾਅਦ ਦਿਲਜੀਤ ਦੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਤਾਰੀਫ ਕੀਤੀ ਗਈ।
ਦਿਲਜੀਤ ਨੇ X ‘ਤੇ ਲਿਖਿਆ – 2025 ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਬਹੁਤ ਯਾਦਗਾਰ ਰਹੇਗੀ। ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕੀਤੀ ਜਿਨ੍ਹਾਂ ਵਿਚ ਮਿਊਜ਼ਿਕ ਵੀ ਸ਼ਾਮਮਲ ਹੈ। ਦਿਲਜੀਤ ਹੱਥਾਂ ਵਿੱਚ ਗੁਲਦਸਤਾ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਪਹੁੰਚੇ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੰਗਾ ਲੱਗਦਾ ਹੈ ਜਦੋਂ ਭਾਰਤ ਦਾ ਇੱਕ ਪਿੰਡ ਦਾ ਮੁੰਡਾ ਦੁਨੀਆ ਵਿੱਚ ਆਪਣਾ ਨਾਮ ਮਸ਼ਹੂਰ ਕਰਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲਜੀਤ ਰੱਖਿਆ ਹੈ, ਇਸ ਲਈ ਤੁਸੀਂ ਲੋਕਾਂ ਦਾ ਦਿਲ ਜਿੱਤਦੇ ਰਹਿੰਦੇ ਹੋ।
ਉਥੇ ਹੀ ਦਿਲਜੀਤ ਨੇ ਕਿਹਾ ਕਿ ਜਦੋਂ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ ਹੈ, ਮੈਨੂੰ ਇੰਨਾ ਨਹੀਂ ਪਤਾ ਸੀ, ਪਰ ਹੁਣ ਪੂਰੇ ਭਾਰਤ ਵਿੱਚ ਘੁੰਮਣ ਤੋਂ ਬਾਅਦ ਮੈਨੂੰ ਸਮਝ ਆਇਆ ਕਿ ਇਹ ਕਿਉਂ ਕਿਹਾ ਜਾਂਦਾ ਹੈ ਕਿ ਮੇਰਾ ਭਾਰਤ ਮਹਾਨ ਹੈ। ਇਸ ‘ਤੇ ਪੀ.ਐੱਮ. ਮੋਦੀ ਨੇ ਕਿਹਾ ਕਿ ਸੱਚਮੁੱਚ, ਭਾਰਤ ਦੀ ਵਿਸ਼ਾਲਤਾ ਇੱਕ ਵੱਖਰੀ ਸ਼ਕਤੀ ਹੈ। ਇਹ ਇੱਕ ਜੀਵੰਤ ਸਮਾਜ ਹੈ।
ਦਿਲਜੀਤ ਨੇ ਕਿਹਾ ਕਿ ਭਾਰਤ ਵਿੱਚ ਜੇ ਕੋਈ ਜਾਦੂ ਹੈ ਤਾਂ ਉਹ ਹੈ ਯੋਗਾ। ਇਸ ‘ਤੇ ਪੀ.ਐੱਮ. ਨੇ ਕਿਹਾ ਕਿ ਜਿਸ ਨੇ ਯੋਗਾ ਦਾ ਅਨੁਭਵ ਕੀਤਾ ਹੈ, ਉਹ ਇਸ ਦੀ ਤਾਕਤ ਨੂੰ ਜਾਣਦਾ ਹੈ। ਦਿਲਜੀਤ ਨੇ ਕਿਹਾ ਕਿ ਮੈਂ ਤੁਹਾਡਾ ਇੱਕ ਇੰਟਰਵਿਊ ਦੇਖਿਆ ਸੀ, ਸਾਡੇ ਲਈ ਪ੍ਰਧਾਨ ਮੰਤਰੀ ਇੱਕ ਬਹੁਤ ਵੱਡਾ ਅਹੁਦਾ ਹੈ, ਸ਼ਾਇਦ ਇਸ ਦੇ ਪਿੱਛੇ ਅਸੀਂ ਇੱਕ ਮਾਂ, ਪੁੱਤਰ ਅਤੇ ਇੱਕ ਇਨਸਾਨ ਵੀ ਹਾਂ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਨਵੇਂ ਸਾਲ ’ਤੇ ਮੋਦੀ ਸਰਕਾਰ ਦਾ ਵੱਡਾ ਗਿਫਟ, 1350 ਰੁਪਏ ‘ਚ ਮਿਲੇਗੀ 50 ਕਿਲੋ ਖਾਦ
ਦਿਲਜੀਤ ਨੇ ਪੀ.ਐੱਮ. ਮੋਦੀ ਨੂੰ ਇੱਕ ਗੀਤ ਵੀ ਸੁਣਾਇਆ ‘ਕਹਿੰਦੇ ਕਿੱਥੇ ਏ ਤੇਰਾ ਰਬ ਦਿਸਦਾ ਹੀ ਨਹੀਂ, ਮੈਂ ਕਿਹਾ ਅੱਖਾਂ ਬੰਦ ਕਰ ਮਹਿਸੂਸ ਕਰ। ਗੁਰੂ ਨਾਨਕ ਤਾਂ ਅੰਗ ਸੰਗ ਹੈ ਤੂ ਹੀ ਬਸ ਗੈਰ ਹਾਜ਼ਰ ਹੈਂ, ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ। ਪੀ.ਐੱਮ. ਮੋਦੀ ਨੇ ਦਿਲਜੀਤ ਦੇ ਗੀਤ ‘ਤੇ ਟਿਬਲ ‘ਤੇ ਥਾਪ ਵੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: