ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੱਜ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ਨੂੰ ਵਿਕਸਿਤ ਭਾਰਤ ਦਾ ‘ਰਣਨੀਤਕ ਬਲੂਪ੍ਰਿੰਟ’ ਦੱਸਿਆ। ਉਨ੍ਹਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਵਾਲੀ ਕਾਪੀ ਨੂੰ ਨਤਮਸਤਕ ਕਰਦਿਆਂ ਕਿਹਾ ਕਿ ਇਸ ਦੇ 15ਵੇਂ ਸਫ਼ੇ ਉੱਪਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਜਿਸ ਤਰ੍ਹਾਂ ਸਨਮਾਨ ਦਿੱਤਾ ਗਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਜਿਸ ਨੂੰ ਅਸੀਂ ਹਾਜ਼ਰ-ਨਾਜ਼ਰ ਗੁਰੂ ਮੰਨਦੇ ਹਾਂ, ਦੇ 9ਵੇਂ ਮਹੱਲੇ ‘ਚ ਸਲੋਕ ਦਰਜ ਹੈ-‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥’ ਸੋ ਸਿੱਖਾਂ ਲਈ ਇਹ ਸ਼ਬਦ ਗੁਰੂ ਹੈ ਤੇ ਸ਼ਬਦ ਇਸ ਬੁਕਲੈਟ ਵਿਚ ਸ਼ਾਮਲ ਕੀਤਾ ਗਿਆ ਹੈ ਜੋ ਕਿ ਇਤਿਹਾਸਕ ਹੈ।
ਇਹ ਮਾਣ ਵਾਲੀ ਗੱਲ ਹੈ ਕਿ ਇਸ ਭਾਸ਼ਣ ਵਿਚ ਮਾਣਯੋਗ ਰਾਸ਼ਟਰਪਤੀ ਵੱਲੋਂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਭੈ ਕਾਹੁ ਕਉ ਦੇਤ ਨਹੀ ਨਹਿ ਭੈ ਮਾਨਤ ਆਨ, ਦਾ ਜ਼ਿਕਰ ਕਰਦਿਆਂ 2 ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੀਤਾ ਗਿਆ ਹੈ। ਇਹ ਸਪੱਸ਼ਟ ਕਰਦਾ ਹੈ ਕਿ ਸਰਕਾਰ ਕਿਵੇਂ ਗੁਰੂ ਸਾਹਿਬਾਨ ਤੋਂ ਪ੍ਰੇਰਣਾ ਲੈ ਕੇ ਗੁਰੂ ਸਾਹਿਬਾਨ ਦੇ ਸਿਧਾਂਤ ਮੁਤਾਬਕ ਕੰਮ ਕਰ ਰਹੀ ਹੈ। ਇਹੀ ਸ਼ਬਦ ਪ੍ਰਧਾਨ ਮੰਤਰੀ ਜੀ ਵੀ ਵਾਰ-ਵਾਰ ਦੁਹਰਾਉਂਦੇ ਹਨ। ਇਹ ਸਿਰਫ spiritual ਸੰਦੇਸ਼ ਨਹੀਂ ਹੈ ਸਗੋਂ ਇਹ ਅੱਜ ਦੇ ਭਾਰਤ ਦੀ ਨੈਸ਼ਨਲ ਸਕਿਓਰਿਟੀ ਦਾ ਡਾਕਟਰੀਨ ਹੈ। ਨਾ ਹੀ ਕਿਸੇ ਨੂੰ ਡਰਾਉਣਾ ਹੈ ਤੇ ਨਾ ਹੀ ਕਿਸੇ ਤੋਂ ਡਰਨਾ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇਤਿਹਾਸਕ ਫੈਸਲਾ, ਡੇਰਾ ਬੱਲਾਂ ‘ਚ ਬਣੇਗਾ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਧਿਐਨ ਕੇਂਦਰ
ਇਹ ਦਸਤਾਵੇਜ਼ ਰਾਸ਼ਟਰ-ਨਿਰਮਾਣ ਵਿੱਚ ਸ਼ਾਸਨ ਵਿੱਚ ਸਪੱਸ਼ਟਤਾ ਅਤੇ ਦ੍ਰਿੜਤਾ ਦਾ ਸੁਮੇਲ ਹੈ। ਇਹ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਇਹ ਸਰਕਾਰ ਤੁਰੰਤ ਫ਼ੈਸਲੇ ਲੈਣ ਦੀ ਨੀਤੀ ਵਿੱਚ ਵਿਸ਼ਵਾਸ ਕਰਦੀ ਹੈ, ਬਦਲਦੇ ਸਮੇਂ ਅਤੇ ਸਿਸਟਮ ਦੇ ਨਾਲ ਆਪਣੇ ਆਪ ਨੂੰ ਅੱਪਗ੍ਰੇਡ ਕਰਦੇ ਰਹਿਣਾ ਸਰਕਾਰ ਦਾ ਸੁਭਾਅ ਹੈ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਕਿਸਾਨਾਂ ਦਾ ਜ਼ਿਕਰ 20 ਵਾਰ, ਗ਼ਰੀਬਾਂ ਦਾ 10 ਵਾਰ, ਮਹਿਲਾ ਸਸ਼ਕਤੀਕਰਨ ਦਾ 18 ਵਾਰ, ਯੂਥ ਪਾਵਰ ਦਾ 20 ਵਾਰ ਜ਼ਿਕਰ ਕੀਤਾ, ਜੋ ਕਿ ਇਹ ਦਰਸਾਉਂਦਾ ਹੈ ਕਿ ‘ਸਬਕਾ ਸਾਥ ਸਬਕਾ ਵਿਕਾਸ’ ਮਹਿਜ਼ ਇੱਕ ਸਲੋਗਨ ਨਹੀਂ, ਬਲਕਿ ਸਰਕਾਰ ਦੀ ਭਾਰਤ ਦੇ ਲੋਕਾਂ ਪ੍ਰਤੀ ਵਚਨਬੱਧਤਾ ਹੈ। ਜਦੋਂ ਨੌਕਰੀਆਂ ਦਾ ਜ਼ਿਕਰ 11 ਅਤੇ ਵਿਕਾਸ ਦਾ ਜ਼ਿਕਰ 23 ਵਾਰੀ ਕੀਤਾ ਜਾਂਦਾ ਹੈ ਤਾਂ ਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਸਰਕਾਰ ਵਿਕਾਸ ਅਤੇ ਨਵੇਂ ਮੌਕਿਆਂ ਨੂੰ ਲੈਕੇ ਕਿੰਨੀ ਗੰਭੀਰ ਹੈ।”
ਵੀਡੀਓ ਲਈ ਕਲਿੱਕ ਕਰੋ -:
























